ਬੇਗਮਪੁਰਾ ਟਾਈਗਰ ਫੋਰਸ ਨੇ ਫੂਕਿਆਂ ਡੀਐਸਪੀ ਦਾ ਪੁਤਲਾ

ਹੁਸ਼ਿਆਰਪੁਰ, (ਦ ਸਟੈਲਰ ਨਿਊਜ਼): ਬੇਗਮਪੁਰਾ ਟਾਈਗਰ ਫੋਰਸ ਵੱਲੋਂ ਮਹਿਲਾ ਥਾਣੇ ਦੇ ਮੋਹਰੇ ਡੀਐਸਪੀ ਗੋਪਾਲ ਦਾ ਪੁਤਲਾ ਫੂਕ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ । ਮਸਲਾ ਆਰਸੀ ਹੁੰਦਿਆਂ ਹੋਇਆਂ ਵੀ  ਇਕ ਬੰਦੇ ਦਾ ਆਰਸੀ ਦਾ ਹੀ ਚਲਾਨ ਕਰ ਦਿੱਤਾ । ਉਸ ਤੋਂ ਬਾਅਦ ਸੁੰਦਰ ਸ਼ਾਮ ਅਰੋਡ਼ਾ ਦੀ ਕੋਠੀ ਦੇ ਬਿਲਕੁਲ ਅੱਗੇ ਫੌਜੀਆਂ ਦੀ ਕੰਟੀਨ ਦੇ ਮੂਹਰੇ ਕੋਈ ਲਾਲ ਬੱਤੀ ਨਹੀਂ ਹੈ । ਉੱਥੇ ਬੰਦੇ ਦਾ ਸਾਰੇ ਕਾਗ਼ਜ਼ ਹੁੰਦਿਆਂ ਹੋਇਆਂ ਵੀ ਲਾਲ ਬੱਤੀ ਦਾ ਚਲਾਨ ਕਰ ਦਿੱਤਾ । ਬੇਗਮਪੁਰਾ ਟਾਈਗਰ ਫੋਰਸ ਨੇ ਪੁਲਸ ਪ੍ਰਸ਼ਾਸਨ ਦੇ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਡੀਐਸਪੀ ਗੋਪਾਲ ਮੁਰਦਾਬਾਦ , ਟ੍ਰੈਫਿਕ ਇੰਚਾਰਜ ਮੁਰਦਾਬਾਦ ਦੇ ਲਗਾਤਾਰ ਨਾਅਰੇ ਲਗਾਏ । ਤੇ ਬੇਗਮਪੁਰਾ ਟਾਈਗਰ ਫੋਰਸ ਨੇ ਦੋਸ਼ ਲਾਉਂਦਿਆਂ ਆਖਿਆ ਕਿ ਲੱਗਦਾ ਟ੍ਰੈਫਿਕ ਪੁਲਸ ਤੇ ਪੰਜਾਬ ਸਰਕਾਰ ਨੇ ਚਲਾਨ ਕੱਟਣ ਦਾ ਕੁਝ ਜ਼ਿਆਦਾ ਹੀ ਬੋਝ ਪਾ ਦਿੱਤਾ ਹੈ । ਤਾਹੀਂ ਤਾਂ ਟਰੈਫਿਕ ਪੁਲੀਸ ਵਾਲੇ ਬਿਨਾਂ ਕਾਗਜ਼ ਪੱਤਰ ਦੇਖੇ ਆਪਣੀ ਮਨਮਰਜ਼ੀ ਨਾਲ ਚਲਾਨ ਕੱਟੇ ਜਾ ਰਹੇ ਹਨ ।

Advertisements

ਬੇਗਮਪੁਰਾ ਟਾਈਗਰ ਫੋਰਸ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਹੋ ਜਿਹੇ ਟਰੈਫਿਕ ਪੁਲੀਸ ਵਾਲੇ ਜੋ ਬਿਨਾਂ ਦੇਖੇ ਚਲਾਨ ਕੱਟ ਰਹੇ ਹਨ । ਉਨ੍ਹਾਂ ਤੇ ਨਕੇਲ ਕੱਸੀ ਜਾਵੇ । ਅਤੇ  ਪਿਛਲੇ ਮਹੀਨਿਆਂ ਵਿੱਚ ਜਿਹੜੇ ਗ਼ਲਤ ਚਲਾਨ ਕੱਟੇ ਗਏ ਹਨ । ਉਨ੍ਹਾਂ ਵਿੱਚ ਦਰੁਸਤੀ ਕੀਤੀ ਜਾਵੇ ਅਤੇ ਜਿਨ੍ਹਾਂ ਅਧਿਕਾਰੀਆਂ ਨੇ ਇਹੋ ਜਿਹੇ ਗ਼ਲਤ  ਚਲਾਨ ਕੱਟੇ ਹਨ । ਉਨ੍ਹਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ  ਅਤੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦੇ ਆਖਿਆ ਜੇਕਰ ਇਹੋ ਜਿਹੇ ਗਲਤ ਚਲਾਨ ਕੱਟਣ ਵਾਲੇ ਅਧਿਕਾਰੀਆਂ ਤੇ ਕਾਰਵਾਈ ਨਾ ਕੀਤੀ ਗਈ ਤੇ ਅਗਲੀ ਕਾਰਵਾਈ ਬਹੁਤ ਜਲਦ ਉਲੀਕਾਂਗੇ ।

ਇਸ ਮੌਕੇ ਦੋਆਬਾ ਇੰਚਾਰਜ ਸੋਮ ਦੇਵ ਸੰਧੀ, ਦੋਆਬਾ ਪ੍ਰਧਾਨ ਅਮਰਜੀਤ ਸੰਧੀ, ਜ਼ਿਲ੍ਹਾ ਇੰਚਾਰਜ ਵੀਰਪਾਲ, ਜ਼ਿਲ੍ਹਾ ਪ੍ਰਧਾਨ ਬੱਬੂ ਸਿੰਗੜੀਵਾਲ, ਜ਼ਿਲ੍ਹਾ ਸਕੱਤਰ ਰਕੇਸ਼ ਸਿੰਗੜੀਵਾਲ, ਜ਼ਿਲ੍ਹਾ ਸਕੱਤਰ ਰੋਸ਼ੀ ਸਾਹਰੀ,  ਜ਼ਿਲ੍ਹਾ ਸਕੱਤਰ ਹੰਸਰਾਜ, ਇਸਲਾਮਾਬਾਦ ਜ਼ਿਲ੍ਹਾ ਸੀਨੀਅਰ ਵਾਈਸ ਪ੍ਰਧਾਨ ਦੇਵਰਾਜ,  ਮਨਜੀਤ, ਚਰਨਜੀਤ, ਸੁਭਾਸ਼ ਸ਼ੀਪ,  ਕੁਲਵੰਤ ਹੰਸਰਾਜ , ਲੰਬਰਦਾਰ ਡਾਢਾ ਅਵਤਾਰ ਚੰਦ,  ਜ਼ਿਲ੍ਹਾ ਚੱਬੇਵਾਲ ਹਲਕਾ ਪ੍ਰਧਾਨ ਜਿੰਮੀ,  ਹੀਰਾ ਮੱਲ ਮਜਾਰਾ , ਅਵਤਾਰ ਮੱਲ ਮਜਾਰਾ,  ਸੋਨੂੰ ਪਿੱਪਲਾਂਵਾਲਾ ਆਦਿ ਮੌਜੂਦ ਸਨ ।

LEAVE A REPLY

Please enter your comment!
Please enter your name here