ਉਦਯੋਗਿਕ ਪਾਲਿਸੀ ਤਹਿਤ 4 ਉਦਯੋਗਿਕ ਇਕਾਈਆਂ ਨੂੰ ਵੱਖ-ਵੱਖ ਛੋਟਾ ਦੀ ਮਨਜੂਰੀ

ਜਲੰਧਰ, (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਵਲੋਂ ਉਦਯੋਗਾਂ ਨੂੰ ਹੋਰ ਉਤਸ਼ਾਹਤ ਕਰਨ ਦੇ ਮੰਤਵ ਨਾਲ ਦਿੱਤੀਆਂ ਜਾ ਰਹੀਆਂ ਵੱਖ-ਵੱਖ ਛੋਟਾਂ ਤਹਿਤ ਜਲੰਧਰ ਨਾਲ ਸੰਬੰਧਤ 4 ਉਦਯੋਗਿਕ ਇਕਾਈਆਂ ਨੂੰ ਈ.ਡੀ.ਸੀ., ਸੀ.ਐੱਲ.ਯੂ ਅਤੇ ਬਿਜਲੀ ਕਰ ਤੋਂ ਛੋਟ ਦੀ ਮਨਜੂਰੀ ਦਿੱਤੀ ਗਈ।ਸਥਾਨਕ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਵਿਚ ਇਸ ਸੰਬੰਧੀ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਇਨਵੈਸਟ ਪੰਜਾਬ ਪੋਰਟਲ ’ਤੇ ਉਦਯੋਗਿਕ ਪਾਲਿਸੀ 2013 ਅਤੇ 2017 ਤਹਿਤ ਇਨ੍ਹਾਂ ਇਕਾਈਆਂ ਵਲੋਂ ਛੋਟਾਂ ਲਈ ਵੇਰਵੇ ਦਿੱਤੇ ਗਏ ਸਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਚਾਰ ਇਕਾਈਆਂ ਵਿੱਚ ਫਲੇਅਰ ਇੰਟਰਨੈਸ਼ਨਲ ਅਤੇ ਸ਼ਾਰਪ ਚੱਕਸ ਐਂਡ ਮਸ਼ੀਨ ਨੂੰ ਬਿਜਲੀ ਕਰ ਤੋਂ ਛੋਟ, ਹੋਟਲ ਪਾਲਮ ਇਨ ਅਤੇ ਕੇ.ਜੇ ਸਟੀਲ ਸਟਰਿਪਸ ਨੂੰ ਸੀ.ਐਲ.ਯੂ/ਈ.ਡੀ.ਸੀ ਤੋਂ ਛੋਟ ਮਨਜੂਰ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇੰਡਸਟਰੀਅਲ ਅਤੇ ਬਿਜਨੈਸ ਡਿਵੈਲਪਮੈਂਟ ਪਾਲਿਸੀ-2017 ਤਹਿਤ ਨਵੇਂ ਸਥਾਪਤ ਹੋਣ ਵਾਲੇ ਅਤੇ ਪਹਿਲਾਂ ਤੋਂ ਚੱਲ ਰਹੇ ਉਦਯੋਗਾਂ ਵਿਚ 50 ਫੀਸਦੀ ਤੋਂ ਵੱਧ ਦੇ ਵਾਧੇ ਵਾਲੇ ਯੂਨਿਟਾਂ ਨੂੰ ਪੰਜਾਬ ਸਰਕਾਰ ਵਲੋਂ ਛੋਟਾਂ ਦਿੱਤੀਆਂ ਜਾਂਦੀਆਂ ਹਨ।

Advertisements

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਛੋਟਾਂ 7 ਸਾਲ ਅਤੇ 10 ਸਾਲ ਲਈ ਦਿੱਤੀਆਂ ਜਾਂਦੀਆਂ ਹਨ, ਜਿਸ ਲਈ ਇਸਦੇ ਘੇਰੇ ਵਿੱਚ ਆਉਂਦੀਆਂ ਇਕਾਈਆਂ investpunjab.gov.in ਜਾਂ Business First Portal ’ਤੇ  ਅਪਲਾਈ ਕਰ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੱਧਰੀ ਕਮੇਟੀ ਵਲੋਂ ਉਦਯੋਗਿਕ ਇਕਾਈਆਂ ਦੀਆਂ ਅਰਜੀਆਂ ਨੂੰ ਵਿਚਾਰ ਕੇ ਬਣਦੀਆਂ ਛੋਟਾਂ ਲਈ ਪ੍ਰਵਾਨ ਕੀਤਾ ਜਾਂਦਾ ਹੈ। ਮੀਟਿੰਗ ਵਿਚ ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ ਦੀਪ ਸਿੰਘ ਗਿੱਲ, ਜ਼ਿਲ੍ਹਾ ਨਗਰ ਯੋਜਨਾਕਾਰ ਅਮਿਤ ਮਿਨਹਾਸ, ਫੰਕਸ਼ਨਲ  ਮੈਨੇਜਰ ਮਨਜੀਤ ਲਾਲੀ, ਡੀ.ਬੀ.ਆਈ.ਆਈ.ਪੀ ਦੇ ਸੀਨੀਅਰ ਸਲਾਹਕਾਰ ਸਟੀਫਨ ਸੁਕੀਰਥ, ਬੀ.ਐਫ.ਓ ਪਾਰਸ ਮਲਹੋਤਰਾ ਆਦਿ ਮੌਜੂਦ ਸਨ।

                         

LEAVE A REPLY

Please enter your comment!
Please enter your name here