ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਤਹਿਤ ਲਾਭਪਾਤਰੀਆਂ ਗਰਭਵਤੀ ਔਰਤਾਂ ਨੂੰ ਦਿੱਤੀ ਜਾਂਦੀ ਹੈ 5 ਹਜ਼ਾਰ ਰੁਪਏ ਦੀ ਰਾਸ਼ੀ: ਡਿਪਟੀ ਕਮਿਸਨਰ 

ਗੁਰਦਾਸਪੁਰ (ਦ ਸਟੈਲਰ ਨਿਊਜ਼)। ਡਿਪਟੀ ਕਮਿਸਨਰ, ਜਨਾਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਸਤਰੀ ਤੇ ਬਾਲ ਵਿਕਾਸ ਮੰਤਰਾਲਾ ਭਾਰਤ ਸਰਕਾਰ ਵਲੋਂ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਤਹਿਤ ਨੂੰ ਹਰ ਜ਼ਿਲ੍ਹੇ ਵਿੱਚ ਲਾਗੂ ਕੀਤਾ ਗਿਆ ਹੈ । ਇਸ ਯੋਜਨਾ ਨੂੰ ਸੁਰੂ ਕਰਨ ਦਾ ਮੰਤਵ ਤਨਖਾਹ/ਮਜ਼ਦੂਰੀ ਦੇ ਘਾਟੇ ਨੂੰ ਨਗਦ ਰਕਮ ਦੇ ਰੂਪ  ਵਿੱਚ ਦੇ ਅੰਕਿਸ਼ਕ ਮੁਆਵਜ਼ਾ ਪ੍ਰਦਾਨ ਕਰਨਾ ਹੈ ਤਾਂ ਜੋ ਗਰਭਵਤੀ ਅਤੇ ਦੁੱਧ ਪਿਲਾਉ ਮਾਵਾਂ ਨੂੰ ਆਰਥਿਕ ਤੰਗੀ ਕਰਕੇ ਅਮੀਨੀਆ ਅਤੇ ਕੁਪੋਸ਼ਿਣ ਆਦਿ ਤੋਂ ਬਚਾ ਕੇ ਉਨ੍ਹਾਂ ਦੀ ਸਿਹਤ ਸੰਭਾਲ ਕੀਤੀ ਜਾ ਸਕੇ।

Advertisements

 ਉਨ੍ਹਾਂ ਅੱਗੇ ਦੱਸਿਆ ਹੈ ਕਿ ਇਸ ਸਕੀਮ ਤਹਿਤ ਲਾਭਪਾਤਰੀਆਂ ਨੂੰ ਤਿੰਨ ਕਿਸ਼ਤਾਂ ਵਿੱਚ ਕੁੱਲ 5000 ਰੁਪਏ ਦਾ ਲਾਭ ਦਿੱਤਾ ਜਾਂਦਾ ਹੈ । ਇਹ ਰਾਸ਼ੀ ਗਰਭਵਤੀ ਜਾਂ ਦੁੱਧ ਪਿਲਾਓ ਔਰਤਾਂ ਦੇ ਖਾਤੇ ਵਿੱਚ ਸਿੱਧੇ ਰੂਪ ਚ ਜਮ੍ਹਾਂ ਹੋਵੇਗੀ। ਇਸ ਸਕੀਮ ਦਾ ਲਾਭ ਕੇਂਦਰ/ ਰਾਜ ਸਰਕਾਰ ਦੀਆਂ ਰੈਗੂਲਰ ਕਰਮਚਾਰਨਾਂ ਅਤੇ ਪਹਿਲਾਂ ਹੀ ਇਸ ਪ੍ਰਕਾਰ ਦਾ ਲਾਭ ਪ੍ਰਾਪਤ ਕਰ ਰਹੀਆਂ ਹੋਣ ਨੂੰ ਛੱਡ ਕੇ ਸਾਰੀਆਂ ਗਰਭਵਤੀ ਅਤੇ ਦੁੱਧ  ਪਿਲਾਉ ਮਾਵਾਂ ਨੂੰ ਦਿੱਤਾ ਜਾ ਸਕੇਗਾ।

ਉਨ੍ਹਾਂ ਅੱਗੇ ਦੱਸਿਆ ਕਿ ਇਸ ਸਕੀਮ ਦਾ ਲਾਭ ਕੇਵਲ ਪਹਿਲੇ ਜੀਵਤ ਬੱਚੇ ਲਈ ਹੀ ਮਾਂ ਨੂੰ ਦਿੱਤਾ ਜਾਵੇਗਾ, ਗਰਭਵਤੀ ਔਰਤਾਂ ਵਲੋਂ ਆਪਣਾ ਪੰਜੀਕਰਨ 150 ਦਿਨਾਂ ਦੇ ਅੰਦਰ ਨੇੜੇ ਦੇ ਆਂਗਨਵਾੜੀ ਸੈਂਟਰ ਚ ਕਰਵਾਉਣਾ ਲਾਜ਼ਮੀ ਹੋਵੇਗਾ, ਲਾਭਪਾਤਰੀ ਜੱਚਾ ਬੱਚਾ ਕਾਰਡ ,ਆਧਾਰ ਕਾਰਡ ਅਤੇ ਔਰਤ ਦੇ ਪਤੀ ਦਾ ਆਧਾਰ ਕਾਰਡ ਹੋਣਾ ਲਾਜ਼ਮੀ ਹੈ, ਗਰਭਵਤੀ ਅਤੇ ਦੁੱਧ ਪਿਲਾਉ ਮਾਵਾਂ ਦਾ ਬੈਂਕ ਆਪਣਾ ਬਚਤ ਖਾਤਾ/ਆਧਾਰ ਸੀਡਡ ਹੋਣਾ ਲਾਜ਼ਮੀ ਹੈ। ਸਕੀਮ ਦੀ ਪਹਿਲੀ ਕਿਸ਼ਤ ਆਖਰੀ ਮਹਾਂਵਾਰੀ ਦੀ ਮਿਤੀ ਦੇ 150 ਦਿਨਾਂ ਚ ਪੰਜੀਕਰਨ ਉਪਰੰਤ 1000 ਰੁਪਏ ਹੋਵੇਗੀ, ਦੂਸਰੀ ਲਈ ਗਰਭਕਾਲ ਦੇ  6 ਮਹੀਨੇ ਦੌਰਾਨ ਇੱਕ ਪੂਰਵ ਜਨੇਪਾ ਚੈੱਕਅੱਪ ਹੋਇਆ ਹੋਣਾ ਲਾਜ਼ਮੀ  ਅਤੇ ਸਕੀਮ ਦੀਆਂ ਬਾਕੀ ਸ਼ਰਤਾਂ ਪੂਰੀਆਂ ਕਰਨ ਤੇ 2000 ਰੁਪਏ ਦੀ ਰਾਸ਼ੀ ਸਿੱਧੇ ਤੌਰ ਤੇ ਜਾਰੀ ਕੀਤੀ ਜਾਵੇਗੀ। ਸਕੀਮ ਦੀ ਤੀਸਰੀ ਕਿਸ਼ਤ 2000 ਰੁਪਏ ਲਈ ਬੱਚੇ ਦੇ ਜਨਮ ਦੀ ਰਜਿਸਟਰੇਸ਼ਨ ਅਤੇ ਬੱਚੇ ਦੇ ਟੀਕਾਕਰਨ ਦਾ ਪਹਿਲਾ ਚਰਨ ਪੂਰਾ ਕਰਨ ਉਪਰੰਤ ਕੀਤਾ ਜਾਵੇਗਾ।

ਉਨ੍ਹਾਂ ਅੱਗੇ ਦੱਸਿਆ ਹੈ ਕਿ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਦਾ ਲਾਭ ਲੈਣ ਲਈ ਅਤੇ ਸਕੀਮ ਤਹਿਤ ਰਜਿਸਟ੍ਰੇਸ਼ਨ ਅਤੇ ਵਧੇਰੇ ਜਾਣਕਾਰੀ ਲਈ ਆਪਣੇ ਨੇੜੇ ਦੇ ਆਂਗਨਵਾੜੀ ਸੈਂਟਰ, ਆਸ਼ਾ ਵਰਕਰ ਅਤੇ ਸਬੰਧਤ ਬਲਾਕਾਂ ਤੇ ਬਾਲ ਵਿਕਾਸ ਪ੍ਰਾਜੈਕਟ ਅਫ਼ਸਰਾਂ ਨਾਲ ਸੰਪਰਕ ਕੀਤਾ ਜਾਵੇ।

LEAVE A REPLY

Please enter your comment!
Please enter your name here