


ਤਲਵਾੜਾ(ਦ ਸਟੈਲਰ ਨਿਊਜ਼), ਰਿਪੋਰਟ- ਪ੍ਰਵੀਨ ਸੋਹਲ। ਥਾਣਾ ਤਲਵਾੜਾ ਵਿਚ ਪੈਂਦੇ ਪਿੰਡ ਭਡਿਆਰਾਂ ਦੀਆਂ ਕੁੜਾਂ ਵਿਖੇ ਸ਼ਰਾਬ ਦੇ ਠੇਕੇ ‘ਤੇ ਤਿੰਨ ਨਕਾਬਪੋਸ਼ ਅਨਸਰਾਂ ਨੇ ਗੋਲੀਆਂ ਚਲਾ ਕੇ ਲੁੱਟਮਾਰ ਕੀਤੀ ਹੈ। ਇਹ ਹਮਲਾਵਰ ਇਕ ਲੱਖ ਰੁਪਏ ਦੇ ਕਰੀਬ ਨਕਦੀ ਅਤੇ ਦਾਰੂ ਦੀਆਂ ਬੋਤਲਾਂ ਲੁੱਟ ਕੇ ਲੈ ਗਏ ਹਨ। ਠੇਕੇ ਦੇ ਕਰਿੰਦੇ ਨੇ ਦੱਸਿਆ ਕਿ ਲੁਟੇਰੇ ਬਿਨਾਂ ਨੰਬਰ ਦੀ ਕਾਰ ਵਿਚ ਸਵਾਰ ਹੋ ਕੇ ਆਏ ਸਨ।

ਫਿਰ ਉਨ੍ਹਾਂ ਨੇ ਠੇਕੇ ਦੇ ਬਾਹਰ ਫਾਇਰ ਕੀਤੇ ਅਤੇ ਠੇਕੇ ‘ਤੇ ਬੈਠੇ ਕਰਦੇ ਕੋਲੋਂ ਲਗਭਗ ਇਕ ਲੱਖ ਰੁਪਏ ਦੀ ਨਕਦੀ ਲੁੱਟ ਲਈ। ਜਾਂਦੇ ਹੋਏ ਇਹ ਲੁਟੇਰੇ ਸ਼ਰਾਬ ਦੀਆਂ 6-7 ਬੋਤਲਾਂ ਲੁੱਟ ਕੇ ਫ਼ਰਾਰ ਹੋ ਗਏ। ਇਸ ਲੁੱਟ ਬਾਰੇ ਸੂਚਨਾ ਮਿਲਦੇ ਹੀ ਥਾਣਾ ਤਲਵਾੜਾ ਦੀ ਪੁਲਿਸ ਮੌਕੇ ‘ਤੇ ਪੁੱਜ ਗਈ ਸੀ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
