ਫਿਰੋਜ਼ਪੁਰ ਵੱਲੋਂ ਪੋਸ਼ਣ ਮਾਹ ਤਹਿਤ ਆਊਟਰੀਚ ਪ੍ਰੋਗਰਾਮ ਦਾ ਆਯੋਜਨ ਦੇਵ ਸਮਾਜ ਬੀ.ਐੱਡ ਕਾਲਜ ਵਿਖੇ ਕੀਤਾ ਗਿਆ

ਫਿਰੋਜ਼ਪੁਰ, (ਦ ਸਟੈਲਰ ਨਿਊਜ਼): ਜਿਲ੍ਹਾ ਫਿਰੋਜ਼ਪੁਰ ਵਿਖੇ ਭਾਰਤ ਸਰਕਾਰ,ਪੰਜਾਬ ਸਰਕਾਰ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾ ਤਹਿਤ ਜਿਲ੍ਹਾ ਪ੍ਰੋਗਰਾਮ ਅਫਸਰ ਸ੍ਰੀਮਤੀ ਰਤਨਦੀਪ ਸੰਧੂ ਦੀ ਯੋਗ ਅਗਵਾਈ ਹੇਠ ਪੋਸ਼ਣ ਮਾਹ 2022 ਤਹਿਤ ਆਊਟਰੀਚ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ । ਇਸ ਮੌਕੇ ਤੇ ਸਿਹਤ ਵਿਭਾਗ, ਆਯੂਸ਼, ਪਿਰਾਮਿਲ ਫਾਊਡੇਸ਼ਨ ਅਤੇ ਦੇਵ ਸਮਾਜ ਕਾਲਜ ਦੇ ਰਿਸੋਰਸ ਪਰਸਨਜ਼ ਵੱਲੋਂ ਭਾਸ਼ਣ ਦਿੱਤਾ ਗਿਆ । ਸੇਵਾ ਭਾਰਤ ਐੱਨ.ਜੀ.ਓ ਅਤੇ ਦੇਵ ਸਮਾਜ ਕਾਲਜ ਵੱਲੋਂ ਕਲਚਰਲ ਪ੍ਰੋਗਰਾਮ ਤਹਿਤ ਗਿੱਧਾ ਪੇਸ਼ ਕੀਤਾ ਗਿਆ। ਇਸ ਤੋਂ ਇਲਾਵਾ ਫਰੀਦਕੋਟ ਨਾਟਕ ਟੀਮ ਵੱਲੋਂ ਨਾਟਕ ਦੀ ਪੇਸ਼ਕਾਰੀ ਕੀਤੀ ਗਈ ।ਜਿਸ ਤਹਿਤ ਜਿਲ੍ਹਾ ਪ੍ਰੋਗਰਾਮ ਦਫਤਰ ਦੀਆਂ ਆਂਗਣਵਾੜੀ ਵਰਕਰਾਂ ਵੱਲੋਂ ਦੋ ਪੋਸ਼ਣ ਹੱਟ ਲਗਾਈਆਂ ਗਈਆਂ ਜਿਸ ਵਿੱਚ ਘਰ ਤੋਂ ਬਣਾਏ ਹੋਏ ਭੋਜਨ ਅਤੇ ਮਸਾਲਿਆਂ ਦਾ ਪ੍ਰਦਰਸ਼ਨ ਕੀਤਾ ਗਿਆ ਅਤੇ ਇਸ ਬਾਰੇ ਜਾਗਰੂਕਤਾ ਕੀਤੀ ਗਈ ।

Advertisements

ਸਿਹਤ ਵਿਭਾਗ ਵੱਲੋਂ ਮੁਫਤ ਅਨੀਮੀਆ ਜਾਂਚ ਕਰਕੇ ਮੁਫਤ ਦਵਾਈਆਂ ਦਿੱਤੀਆਂ ਗਈਆਂ ,ਆਯੂਸ਼ ਵਿਭਾਗ ਵੱਲੋਂ ਆਯੂਰਵੈਦਿਕ ਦਵਾਈਆਂ ਦੀ ਸਟਾਲ ਲਗਾ ਕੇ ਜਾਗਰੂਕਤਾ ਕੀਤੀ ਗਈ, ਮਿਉਸੀਂਪਲ ਕੌਸਲ ਫਿਰੋਜਪੁਰ ਵੱਲੋਂ ਬਾਇਉ ਕੰਪੋਸਟ ਖਾਦ ਅਤੇ ਕੱਪੜੇ ਤੋਂ ਬਣੇ ਬੈਗਾਂ ਦੀ ਸਟਾਲ ਲਗਾਈ ਗਈ । ਸੇਵਾ ਭਾਰਤ ਐੱਨ.ਜੀ.ਓ ਵੱਲੋਂ ਆਚਾਰ, ਹੱਥ ਦੀਆਂ ਬਣੀਆਂ ਸਿਜਾਵਟੀਆਂ ਵਸਤਾਂ, ਦੀਵੇ, ਨਮਕੀਨ ਅਤੇ ਮਿੱਠੀ ਲੱਸੀ ਦੀ ਸਟਾਲ ਲਗਾਈ ਗਈ । ਡੀ.ਸੀ.ਪੀ.ਓ ਯੂਨਿਟ ਵੱਲੋਂ ਸਟਾਲ ਲਗਾ ਕੇ ਬੱਚਿਆਂ ਸੰਬੰਧੀ ਹੋਣ ਵਾਲੇ ਅਪਰਾਧਾ ਅਤੇ ਰੋਕਥਾਮ ਸੰਬੰਧੀ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਸੇਵਾਵਾਂ ਸੰਬੰਧੀ ਜਾਣਕਾਰੀ ਦਿੱਤੀ ਗਈ । ਸਖੀ ਵਨ ਸਟੌਪ ਵੱਲੋਂ ਲੜਕੀਆਂ ਅਤੇ ਔਰਤਾਂ ਨੂੰ ਵਿਭਾਗ ਵੱਲੋਂ ਮਿਲਣ ਵਾਲੀਆਂ ਕਾਨੂੰਨੀ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ ਗਈ । ਇਸ ਮੌਕੇ ਤੇ ਜਿਲ੍ਹਾ ਪ੍ਰੋਗਰਾਮ ਅਫਸਰ ਫਿਰੋਜ਼ਪੁਰ ਸ਼੍ਰੀਮਤੀ ਰਤਨਦੀਪ ਸੰਧੂ ਵੱਲੋਂ ਪੋਸ਼ਣ ਅਭਿਆਨ, ਅਨੀਮੀਆ ਅਤੇ ਇਸ ਦੀ ਰੋਕਥਾਮ ਬਾਰੇ ਵਿਸਥਾਰ ਪੂਰਵਕ ਦੱਸਿਆ ਗਿਆ ਅਤੇ ਇਸ ਸਮਾਗਮ ਦੇ ਆਯੋਜਨ ਲਈ ਦੇਵ ਸਮਾਜ ਬੀ.ਐੱਡ ਕਾਲਜ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਤੇ ਐਸ.ਐਸ.ਪੀ ਫਿਰੋਜਪੁਰ, ਬੀ.ਐਸ.ਐੱਫ. ਚੀਫ, ਫੀਲਡ ਪਬਲੀਸਿਟੀ ਅਫਸਰ ਵਿਸ਼ੇਸ ਤੌਰ ਤੇ ਹਾਜਰ ਹੋਏ ਅਤੇ ਆਪਣੇ ਵਿਚਾਰ ਪੇਸ਼ ਕੀਤੇ । ਇਸ ਸਮਾਰੋਹ ਵਿੱਚ ਸੀ.ਡੀ.ਪੀ.ਓ ਸਹਿਬਾਨ, ਬਲਾਕ ਕੌਆਰਡੀਨੇਟਰ, ਸੁਪਰਵਾਈਜਰ,ਆਂਗਣਵਾੜੀ ਵਰਕਰਜ਼/ਹੈਲਪਰ, ਬੱਚੇ, ਕਿਸ਼ੋਰੀ ਲੜਕੀਆਂ ਅਤੇ ਔਰਤਾਂ ਸ਼ਾਮਿਲ ਹੋਏ ।

LEAVE A REPLY

Please enter your comment!
Please enter your name here