Monday, October 26, 2026
Home Hoshiarpur ਪਾਵਰਕਾਮ ਸੀਐੱਚਬੀ ਤੇ ਡਬਲਿਊ ਠੇਕਾ ਕਾਮਿਆਂ ਦੀ ਜਥੇਬੰਦੀ ਵਲੋਂ ਸੂਬਾ ਵਰਕਿੰਗ ਮੀਟਿੰਗ...

ਪਾਵਰਕਾਮ ਸੀਐੱਚਬੀ ਤੇ ਡਬਲਿਊ ਠੇਕਾ ਕਾਮਿਆਂ ਦੀ ਜਥੇਬੰਦੀ ਵਲੋਂ ਸੂਬਾ ਵਰਕਿੰਗ ਮੀਟਿੰਗ ਕਰ ਸੰਘਰਸ਼ ਦਾ ਫੈਸਲਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਪਾਵਰਕਾਮ ਐੰਡ ਟ੍ਰਾਸਕੋੰ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਦੀ ਸੂਬਾ ਵਰਕਿੰਗ ਕਮੇਟੀ ਦੀ ਮੀਟਿੰਗ ਸੂਬਾ ਪ੍ਰਧਾਨ ਬਲਿਹਾਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ । ਮੀਟਿੰਗ ਵਿੱਚ ਸੂਬਾ ਕਮੇਟੀ ਤੇ ਸਰਕਲ ਡਵੀਜ਼ਨ ਪ੍ਰਧਾਨ ਤੇ ਕਮੇਟੀ ਮੈੰਬਰ ਮੀਟਿੰਗ ਵਿੱਚ ਸਾਮਿਲ ਹੋਏ। ਮੀਟਿੰਗ ਵਿੱਚ ਮੰਗਾਂ ਨੂੰ ਲੈ ਕੇ ਚਲ ਰਹੇ ਸੰਘਰਸ਼ ਬਾਰੇ ਅਤੇ ਪਿਛਲੇ ਸਮੇਂ ਚ’ ਹੋਈ ਬਿਜਲੀ ਮੰਤਰੀ ਤੇ ਮਨੇਜਮੈੰਟ ਅਧਿਕਾਰੀਆਂ ਨਾਲ ਹੋਈ ਬੈਠਕ ਤੇ ਚਰਚਾ ਹੋਈ। ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਸੂਬਾ ਸਹਿ ਸਕੱਤਰ ਅਜੇ ਕੁਮਾਰ, ਸੂਬਾ ਦਫ਼ਤਰ ਸਕੱਤਰ ਸ਼ੇਰ ਸਿੰਘ ਸੂਬਾ ਵਿੱਤ ਸਕੱਤਰ ਚਮਕੌਰ ਸਿੰਘ ਸੂਬਾ ਪ੍ਰੈੱਸ ਸਕੱਤਰ ਇੰਦਰਜੀਤ ਸਿੰਘ ਨੇ ਦੱਸਿਆ ਕਿ ਆਪਣੀਆਂ ਮੰਗਾਂ ਨੂੰ ਲੈ ਕੇ ਪਾਵਰਕਾਮ ਦੇ ਸੀ.ਐੱਚ.ਬੀ ਤੇ ਡਬਲਿਊ ਪੈਸਕੋ ਸਰਕੋ ਕੰਪਿਊਟਰ ਅਪਰੇਟਰ ਮੀਟਰ ਰੀਡਰ ਸਟੋਰ ਕੀਪਰ ਅਤੇ ਹੋਰ ਠੇਕਾ ਕਾਮੇ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਲੰਮੇ ਸਮੇਂ ਤੋਂ ਸੰਘਰਸ਼ ਕਰਦੇ ਆ ਰਹੇ ਹਨ ਸੰਘਰਸ਼ ਦੌਰਾਨ ਪਾਵਰਕੌਮ ਮੈਨੇਜਮੈਂਟ ਅਧਿਕਾਰੀਆਂ ਸਮੇਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨਾਲ ਅਨੇਕਾਂ ਵਾਰ ਮੀਟਿੰਗਾਂ ਹੋਈਆਂ ।

Advertisements

ਜਿਸ ਵਿੱਚ ਬਾਹਰੋਂ ਪੱਕੀ ਭਰਤੀ ਤੋਂ ਪਹਿਲਾਂ ਉਨ੍ਹਾਂ ਪੋਸਟਾਂ ਤੇ ਕੰਮ ਕਰਦੇ ਆਊਟ-ਸੋਰਸਿੰਗ ਕਾਮਿਆਂ ਨੂੰ ਰੈਗੂਲਰ ਕਰਨ, ਬਿਜਲੀ ਵਿਭਾਗ ਅੰਦਰ ਸੇਵਾਵਾਂ ਨਿਭਾ ਰਹੇ ਅਨੇਕਾਂ ਕਾਮੇ ਮੋਤ ਦੇ ਮੂੰਹ ਅਤੇ ਅਨੇਕਾਂ ਹੀ ਕਾਮੇ ਅਪੰਗ ਹੋ ਗਏ ਜਿਹਨਾਂ ਦੇ ਪਰਿਵਾਰਾਂ ਨੂੰ ਮੁਆਵਜਾ ਤੇ ਪੱਕੀ ਨੋਕਰੀ ਦਾ ਪ੍ਰਬੰਧ ਕਰਵਾਉਣ ਅਤੇ ਵਧੀਆ ਹਸਪਤਾਲਾਂ ਚ’ ਸਰਕਾਰੀ ਸਹੂਲਤਾਂ ਤਹਿਤ ਸਰਕਾਰ ਦੇ ਖਰਚੇ ਤੇ ਇਲਾਜ ਕਰਨ, ਪਿਛਲੇ ਸਮੇਂ ਛਾਟੀ ਕੀਤੇ ਕਾਮਿਆਂ ਨੂੰ ਬਹਾਲ ਕਰਨ, ਪਿਛਲੇ ਠੇਕੇਦਾਰਾਂ/ਕੰਪਨੀਆਂ ਨੇ ਕੀਤੇ ਕਰੋੜਾਂ/ਅਰਬਾਂ ਰੁਪਏ ਦੇ ਪੁਰਾਣੇ ਬਕਾਏ ਏਰੀਅਰ,ਬੋਨਸ, ਈ.ਪੀ.ਐੱਫ, ਲੇਬਰ ਵੈਲਫੇਅਰ ਸਮੇਤ ਸਾਰਾ ਪੁਰਾਣਾ ਬਕਾਇਆ ਜਾਰੀ ਕਰਨ, ਟੀ.ਟੀ.ਆਈ ਰਾਹੀ ਕਾਮਿਆਂ ਦੀ ਟ੍ਰੇਨਿੰਗ ਦਾ ਪ੍ਰਬੰਧ ਕਰਵਾਉਣ, ਕਾਮਿਆਂ ਦੇ ਤੇਲ ਭੱਤੇ ਚ’ ਵਾਧਾ ਕਰਨ, ਘੱਟੋ ਘੱਟ ਗੁਜਾਰੇ ਯੋਗ ਤਨਖਾਹ ਨਿਸ਼ਚਿਤ ਕਰਨ ਅਤੇ ਹੋਰ ਮੰਗਾਂ ਤੇ ਲਗਾਤਾਰ ਚਰਚਾ ਹੋਈ ਜਿਸ ਵਿੱਚ ਮੁੱਖ ਮੰਤਰੀ ਭਗਵੰਤ ਮਾਨ, ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਅਤੇ ਕਿਰਤ ਮੰਤਰੀ ਅਣਮੋਲ ਗਗਨ ਮਾਨ ਅਤੇ ਅਧਿਕਾਰੀਆਂ ਵਲੋੰ ਮੰਗਾਂ ਨੂੰ ਹੱਲ ਕਰਨ ਦਾ ਪਹਿਲਾਂ ਵਾਲੀਆਂ ਸਰਕਾਰਾਂ ਵਾਗ ਭਰੋਸਾ ਹੀ ਦਿੱਤਾ ਪਰ ਕੋਈ ਵੀ ਮੰਗ ਦਾ ਹੱਲ ਨਾ ਹੋ ਸਕਿਆ ਜਿਸ ਦੇ ਕਾਰਨ ਬਿਜਲੀ ਦੀਆਂ ਸੇਵਾਵਾਂ ਨਿਭਾਉਂਦੇ ਜਾਨਾਂ ਖਵਾ ਬੈਠੇ ਕਾਮਿਆਂ ਦੇ ਪਰਿਵਾਰਾਂ ਨੂੰ ਮੁਆਵਜਾ ਨੋਕਰੀ ਦਾ ਕੋਈ ਵੀ ਪ੍ਰਬੰਧ ਸਰਕਾਰ ਨੇ ਨਾ ਕੀਤਾ ਸਗੋ ਅਧਿਕਾਰੀਆਂ ਵਲੋਂ ਟਾਲ ਮਟੋਲ ਵਾਲੀ ਹੀ ਨੀਤੀ ਆਪਣਾਈ ਗਈ। ਜਿਸ ਕਾਰਨ ਠੇਕਾ ਕਾਮਿਆਂ ਚ’ ਵੀ ਭਾਰੀ ਰੋਸ ਪਾਇਆ ਜਾ ਰਿਹਾ ਹੈ।

ਜਿਸ ਵਜੋਂ ਅੱਜ ਸੂਬਾ ਵਰਕਿੰਗ ਦੀ ਮੀਟਿੰਗ ਕਰ ਸੰਘਰਸ਼ ਦਾ ਐਲਾਨ ਕਰਦੇ ਹੋਏ ਬਿਜਲੀ ਮੰਤਰੀ ਦੇ ਹਲਕੇ ਚ’ 10 ਦਸੰਬਰ 2022 ਨੂੰ ਰੋਸ ਪ੍ਰਦਰਸ਼ਨ ਕਰਨ ਅਤੇ ਮੰਤਰੀ ਕੋਠੀ ਘੇਰਨ ਦਾ ਫੈਸਲਾ ਕੀਤਾ ਜਦੋਂ ਕਾਮਿਆਂ ਦੀਆਂ ਮੰਗਾਂ ਦਾ ਹੱਲ ਹੁੰਦਾ ਉਦੋਂ ਤੱਕ ਸੰਘਰਸ਼ ਜਾਰੀ ਰੱਖਣ ਦਾ ਫੈਸਲਾ ਕੀਤਾ । ਜਿਸ ਦੀ ਤਿਆਰੀ ਵਜੋਂ ਸੂਬਾ ਵਰਕਿੰਗ ਕਮੇਟੀ ਮੈਬਰਾਂ ਦੀ ਅੱਜ ਤਿਆਰੀ ਸੰਬੰਧੀ ਵੀ ਡਿਊਟੀ ਲਗਾਈਆਂ ਜਿਸ ਚ’ ਵੱਡੀ ਗਿਣਤੀ ਚ’ ਸੀ.ਐੱਚ.ਬੀ ਕਾਮਿਆਂ ਦੇ ਪਰਿਵਾਰਾਂ ਤੇ ਬੱਚੇ ਸਮੂਹਲੀਅਤ ਕਰਨਗੇ।

LEAVE A REPLY

Please enter your comment!
Please enter your name here