ਮੋਦੀ ਸਰਕਾਰ ਦੀਆਂ ਗਰੀਬ ਕਲਿਆਣ ਸਕੀਮਾਂ ਨਾਲ ਘੱਟ ਹੋ ਰਹੀ ਗਰੀਬੀ: ਉਮੇਸ਼ ਸ਼ਾਰਦਾ

ਕਪੂਰਥਲਾ, (ਦ ਸਟੈਲਰ ਨਿਊਜ਼), ਗੌਰਵ  ਮੜੀਆ: ਗਰੀਬਾਂ ਵਰਗ ਨੂੰ ਹਰ ਮਹੀਨੇ ਮੁਫਤ ਰਾਸ਼ਨ ਦੇਣ ਲਈ ਚਲਾਈ ਜਾ ਰਹੀ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਨੂੰ ਅਗਲੇ 12 ਮਹੀਨਿਆਂ ਲਈ ਕੀਤੇ ਵਧਾਏ ਜਾਣ ਦਾ ਸਵਾਗਤ ਕਰਦਿਆਂ ਭਾਜਪਾ ਦੇ ਸਾਬਕਾ ਸੂਬਾ ਸਕੱਤਰ ਅਤੇ ਸੂਬਾ ਕਾਰਜਕਾਰਨੀ ਮੈਂਬਰ ਉਮੇਸ਼ ਸ਼ਾਰਦਾ ਨੇ ਕਿਹਾ ਕਿ ਗਰੀਬ ਵਰਗ ਨੂੰ ਮੁਫਤ ਰਾਸ਼ਨ ਮੁਹੱਈਆ ਕਰਵਾਉਣ ਲਈ ਮੋਦੀ ਸਰਕਾਰ ਵੱਲੋਂ ਚਲਾਈ ਜਾ ਰਹੀ ਹੈ ਗਰੀਬ ਕਲਿਆਣ ਅੰਨ ਯੋਜਨਾ ਦੇ ਰਾਹੀਂ 80 ਕਰੋੜ ਤੋਂ ਵੱਧ ਗਰੀਬ ਵਰਗ ਦੇ ਲਾਭਪਾਤਰੀਆਂ ਨੂੰ ਰਾਹਤ ਦਿੱਤੀ ਗਈ ਹੈ,ਜੋ ਕਿ ਮੋਦੀ ਸਰਕਾਰ ਦੇ ਗਰੀਬ ਹਿਤੈਸ਼ੀ ਹੋਣ ਦਾ ਸਬੂਤ ਹੈ।ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਵਿੱਚ ਜ਼ਿਆਦਾਤਰ ਸਕੀਮਾਂ ਗਰੀਬ, ਪਛੜੇ ਅਤੇ ਆਦਿਵਾਸੀਆਂ ਲਈ ਬਣਾਈਆਂ ਗਈਆਂ ਹਨ। ਇਹਨਾਂ ਪ੍ਰੋਗਰਾਮਾਂਨਾਲ ਜੁੜੇ ਅੰਕੜੇ ਖੁਦ ਗਵਾਹੀ ਦਿੰਦੇ ਹਨ ਕਿ ਇਹ ਸਕੀਮਾਂ ਕਿੰਨੀਆਂ ਸਫਲ ਰਹੀਆਂ ਹਨ।ਲਗਭਗ ਅੱਠ ਸਾਲਾਂ ਵਿੱਚ ਸਰਕਾਰ ਨੇ ਅਜਿਹੀਆਂ ਯੋਜਨਾਵਾਂ ਲਈ 91,000 ਕਰੋੜ ਰੁਪਏ ਅਲਾਟ ਕੀਤੇ ਹਨ।ਸਕੀਮਾਂ ਦਾ ਲਾਭ ਜਨਜਾਤੀਆਂ ਭਾਈਚਾਰੇ ਦੇ ਲੋਕਾਂ ਤੱਕ ਸਹੀ ਢੰਗ ਨਾਲ ਮਿਲੇ ਸਕੇ ਇਸ ਦੇ ਲਈ ਇੱਕ ਟ੍ਰਾਈਬਲ ਖੋਜ ਕੇਂਦਰ ਵੀ ਸਥਾਪਿਤ ਕੀਤਾ ਗਿਆ। ਸ਼ਾਰਦਾ ਨੇ ਕਿਹਾ ਕਿ ਪੀਐਮ ਮੋਦੀ ਦਾ ਮੰਨਣਾ ਹੈ ਕਿ ਸਰਕਾਰ ਭਲਾਈ ਸਕੀਮਾਂ ਦਾ ਲਾਭ ਆਮ ਆਦਮੀ ਤੱਕ ਪਹੁੰਚਾਉਂਦੀ ਹੈ।

Advertisements

ਇਸ ਲਈ ਲੋਕਾਂ ਦਾ ਸਰਕਾਰ ਪ੍ਰਤੀ ਭਰੋਸਾ ਵਧਦਾ ਹੈ।ਗਰੀਬਾਂ ਅਤੇ ਲੋੜਵੰਦਾਂ ਦੀ ਮਦਦ ਕਰਨ ਦੇ ਵਿਜ਼ਨ ਨੂੰ ਸਪੱਸ਼ਟ ਕਰਦੇ ਹੋਏ ਸ਼ਾਰਦਾ ਨੇ ਕਿਹਾ ਕਿ ਸਬਦਾ ਸਾਥ, ਸਬਦਾ ਵਿਕਾਸ, ਸਬਦਾ ਵਿਸ਼ਵਾਸ, ਸਬਦਾ ਪ੍ਰਯਾਸ ਮੋਦੀ ਸਰਕਾਰ ਦਾ ਨਾਅਰਾ ਹੀ ਨਹੀਂ, ਸਗੋਂ ਇੱਕ ਜ਼ਿੰਮੇਵਾਰੀ ਵੀ ਹੈ।ਮੋਦੀ ਸਰਕਾਰ ਗਰੀਬਾਂ ਦੀ ਭਲਾਈ ਲਈ ਬਹੁਤ ਗੰਭੀਰਤਾ ਦੇ ਨਾਲ ਕੰਮ ਕਰ ਰਹੀ ਹੈ।ਜਨ ਜਾਤੀ ਦੇ ਲੋਕਾਂ ਦੇ ਕਲਿਆਣ ਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੇ ਕੇਂਦਰੀ ਯੋਜਨਾਵਾਂ ਤੇ ਵਿੱਤੀ ਸਾਲ 2014-15 ਤੋਂ 2022-23 ਤੱਕ 91,000 ਕਰੋੜ ਰੁਪਏ ਅਲਾਟ ਕੀਤੇ ਹਨ। 2014-15 ਤੋਂ ਪਹਿਲਾਂ ਇਹ ਸਿਰਫ 19,437 ਰੁਪਏ ਸੀ।ਪੀ.ਐਮ ਮੋਦੀ ਨੇ ਸਮਾਜ ਦੇ ਸ਼ੋਸ਼ਿਤ ਅਤੇ ਵਾਂਝੇ ਵਰਗ ਲਈ ਵਿੱਤੀ ਅਲਾਟਮੈਂਟ ਵਿੱਚ ਕਾਫੀ ਵਾਧਾ ਕੀਤਾ ਹੈ।ਭਾਰਤ ਵਿੱਚ ਹੁਣ ਤੱਕ ਰਾਸ਼ਟਰੀ ਪੱਧਰ ਤੇ ਜਨਜਾਤੀਆਂ ਦੇ ਲਈ ਕੋਈ ਖੋਜ ਕੇਂਦਰ ਨਹੀਂ ਸੀ।ਪਰ ਪ੍ਰਧਾਨ ਮੰਤਰੀ ਮੋਦੀ ਦੀ ਪਹਿਲਕਦਮੀ ਤੇ ਜਨਜਾਤੀ ਟ੍ਰਾਈਬਲ ਖੋਜ ਕੇਂਦਰ ਦੀ ਸਥਾਪਨਾ ਕੀਤੀ ਗਈ ਹੈ।ਆਦਿਵਾਸੀਆਂ ਦੀ ਸਿੱਖਿਆ ਮੋਦੀ ਸਰਕਾਰ ਦੀ ਤਰਜੀਹ ਹੈ।ਖਾਸ ਗੱਲ ਇਹ ਹੈ ਕਿ ਸਿਰਫ ਆਦਿਵਾਸੀਆਂ ਦੀ ਸਿੱਖਿਆ ਤੇ 8500 ਕਰੋੜ ਰੁਪਏ ਖਰਚ ਕੀਤੇ ਗਏ ਹਨ।ਉਨ੍ਹਾਂ ਕਿਹਾ ਕਿ ਧਿਆਨ ਦੇਣ ਵਾਲੀ ਗੱਲ ਹੈ ਕਿ ਆਦਿਵਾਸੀਆਂ ਦੀ ਭਲਾਈ ਦੀ ਪਹਿਲਕਦਮੀ ਵੀ ਵਾਜਪਾਈ ਸਰਕਾਰ ਦੌਰਾਨ ਸ਼ੁਰੂ ਹੋਈ ਸੀ।1999 ਚ ਅਟਲ ਜੀ ਨੇ ਆਦਿਵਾਸੀ ਕਲਿਆਣ ਮੰਤਰਾਲਾ ਬਣਾਇਆ ਸੀ।2014 ਤੱਕ ਪਹਿਲੀ ਵਾਰ ਨਰਿੰਦਰ ਮੋਦੀ ਗੁਜਰਾਤ ਦੇ ਲੰਮਾ ਸਮਾਂ ਤੱਕ ਸੀਐਮ ਰਹੇ।

ਮੱਧ ਪ੍ਰਦੇਸ਼,ਝਾਰਖੰਡ,ਛੱਤੀਸਗੜ੍ਹ ਵਿੱਚ ਜਦੋਂ ਤੱਕ ਭਾਜਪਾ ਦਾ ਸ਼ਾਸ਼ਨ ਸੀ,ਉਦੋਂ ਤੱਕ ਆਦਿਵਾਸੀਆਂ ਦੀ ਭਲਾਈ ਲਈ ਭਾਜਪਾ ਦੀਆਂ ਸਰਕਾਰਾਂ ਕੰਮ ਕਰਦੀਆਂ ਰਹੀਆਂ ਹਨ।ਸ਼ਾਰਦਾ ਦਾ ਕਹਿਣਾ ਹੈ ਕਿ ਆਦਿਵਾਸੀ ਭਲਾਈ ਦੀਆਂ ਸਕੀਮਾਂ ਨੂੰ ਸਿੱਧੇ ਉਹਨਾਂ ਤੱਕ ਪਹੁੰਚਾਉਣਾ, ਸਿੱਧੇ ਖਾਤੇ ਵਿੱਚ ਪੈਸੇ ਟ੍ਰਾਂਸਫਰ ਕਰਨਾ ਉਨ੍ਹਾਂਦੇ ਸੱਭਿਆਚਾਰ ਅਤੇ ਰਹਿਣ-ਸਹਿਣ ਨੂੰ ਕਾਇਮ ਰੱਖਣ ਦੇ ਯਤਨਾਂ ਦਾ ਹੀ ਨਤੀਜਾ ਹੈ ਕਿ ਹੁਣ ਇਹ ਸਮਾਜ ਵੀ ਪੀਐਮ ਮੋਦੀ ਤੇ ਭਰੋਸਾ ਕਰਨ ਲੱਗ ਪਿਆ ਹੈ। ਇਸ ਗੱਲ ਦਾ ਜਿਉਂਦਾ ਜਾਗਦਾ ਸਬੂਤ ਹੈ ਗੁਜਰਾਤ ਦੀਆਂ ਜ਼ਿਆਦਾਤਰ ਆਦਿਵਾਸੀ ਵਿਧਾਨ ਸਭਾ ਸੀਟਾਂ ਤੇ ਭਾਜਪਾ ਦੀ ਜਿੱਤ।ਊਨਾ ਕਿਹਾ ਕਿ ਸਰਕਾਰੀ ਅੰਕੜਿਆਂ ਅਨੁਸਾਰ ਪੂਰੇ ਭਾਰਤ ਚ 700 ਤੋਂ ਵੱਧ ਜਨ ਜਾਤੀਆਂ ਰਹਿੰਦੀਆਂ ਹਨ।ਇਨ੍ਹਾਂ ਵਿਚੋਂ 75 ਆਦਿਮ ਕਬੀਲੇ ਹਨ।2011 ਦੀ ਜਨਗਣਨਾ ਅਨੁਸਾਰ ਦੇਸ਼ ਦੀ ਆਬਾਦੀ ਦਾ ਲਗਭਗ 8 ਫੀਸਦੀ ਹਿੱਸਾ ਹੈ,ਜੋ ਇਕ ਹੋਰ ਅੰਦਾਜ਼ੇ ਅਨੁਸਾਰ ਹੁਣ ਕਰੀਬ 13-14 ਕਰੋੜ ਹੋਵੇਗੀ।ਪੀਐਮ ਮੋਦੀ ਦੀ ਸਰਕਾਰ ਨੇ ਇਨ੍ਹਾਂ ਜਨਜਾਤੀਆਂ ਨੂੰ ਦੇਸ਼ ਦੇ ਸੁਤੰਤਰਤਾ ਸੰਗਰਾਮ ਵਿੱਚ ਉਨ੍ਹਾਂ ਦੇ ਬੇਮਿਸਾਲ ਯੋਗਦਾਨ ਲਈ ਹਮੇਸ਼ਾ ਯਾਦ ਰੱਖਿਆ ਹੈ। ਸ਼ਾਰਦਾ ਨੇ ਕਿਹਾ ਕਿ ਪੀਐਮ ਮੋਦੀ ਨੇ ਹਰ ਮੌਕੇ ਤੇ ਕਿਹਾ ਹੈ ਕਿ ਇਨ੍ਹਾਂ ਨਾਇਕਾਂ ਦੀ ਬਦੌਲਤ ਹੀ ਆਜ਼ਾਦੀ ਦਾ ਰਾਹ ਆਸਾਨ ਹੋਇਆ ਹੈ।

LEAVE A REPLY

Please enter your comment!
Please enter your name here