
ਲੁਧਿਆਣਾ (ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਪੰਜਾਬ ਸਰਕਾਰ ਵੱਲੋ ਚਾਈਨਾ ਡੋਰ ਤੇ ਪਾਬੰਦੀ ਲਗਾਉਣ ਦੇ ਬਾਵਜੂਦ ਵੀ ਲਗਾਤਾਰ ਚਾਈਨਾ ਡੋਰ ਵੇਚੀ ਜਾ ਰਹੀ ਹੈ। ਹੁਣ ਤੱਕ ਕਈ ਸਾਰੇ ਲੋਕ ਇਸ ਜਾਨਲੇਵਾ ਚਾਈਨਾ ਡੋਰ ਨਾਲ ਗੰਭੀਰ ਰੂਪ ਵਿੱਚ ਜ਼ਖਮੀ ਹੋ ਚੁੱਕੇ ਹਨ। ਪੁਲਿਸ ਵੱਲੋ ਵੀ ਛਾਪੇਮਾਰੀ ਕਰਕੇ ਵੱਡੀ ਮਾਤਰਾ ਵਿੱਚ ਡੋਰ ਬਰਾਮਦ ਕਰਕੇ ਇਸਦੀ ਵਿਕਰੀ ਕਰਨ ਵਾਲੇ ਕਈ ਸਾਰੇ ਦੁਕਾਨਦਾਰਾ ਨੂੰ ਗਿ੍ਰਫਤਾਰ ਵੀ ਕੀਤਾ ਗਿਆ।

ਮਿਲੀ ਜਾਣਕਾਰੀ ਦੇ ਅਨੁਸਾਰ ਇਸ ਘਾਤਕ ਡੋਰ ਨਾਲ ਸਾਫਟਬਾਲ ਖਿਡਾਰਣ ਲਵਪ੍ਰੀਤ ਡੋਰ ਦੀ ਲਪੇਟ ਵਿੱਚ ਆ ਗਈ ਅਤੇ ਉਸਦਾ ਜਬਾੜਾ ਅਤੇ ਜੀਭ ਬੁਰੀ ਤਰਾਂ ਨਾਲ ਕੱਟ ਹੋ ਗਈ। ਜਿਸਤੋ ਬਾਅਦ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ। ਲਵਪ੍ਰੀਤ ਦੇ ਪਿਤਾ ਨੇ ਦੱਸਿਆ ਕਿ ਉਹ 10 ਦਿਨ ਦੀ ਟੂਰ ਖਤਮ ਕਰਕੇ ਆਪਣੇ ਭਰਾ ਨਾਲ ਘਰ ਜਾ ਰਹੀ ਸੀ ਤਾਂ ਇਸ ਦੋਰਾਨ ਹਵਾ ਵਿੱਚ ਉਡ ਰਹੀ ਚਾਈਨਾ ਡੋਰ ਉਸਦੇ ਮੂੰਹ ਨਾਲ ਟਕਰਾ ਗਈ । ਲਵਪ੍ਰੀਤ ਨੂੰ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਅਤੇ ਉਸਦੇ ਜੀਭ ਦੇ 35 ਟਾਂਕੇ ਲਗਾਏ ਗਏ ਅਤੇ ਜ਼ਬਾੜੇ ਤੇ 4 ਟਾਂਕੇ ਲੱਗੇ।












