ਨਵੇਂ ਉਤਪਾਦਾਂ ਅਤੇ ਪ੍ਰਕ੍ਰਿਆਵਾਂ ਨਾਲ ਰੋਜਾਨਾ ਦੀਆਂ ਸਮੱਸਿਆਵਾਂ ਦੇ ਹੱਲ ਪ੍ਰਦਾਨ ਕਰਨ ਵਾਲੀਆਂ ਤਕਨੀਕਾਂ ਦੇ ਖੋਜੀਆਂ ਦੀ ਰਜਿਸਟੇ੍ਰਸ਼ਨ ਲਈ ਮੌਕਾ

ਫਾਜਿ਼ਲਕਾ (ਦ ਸਟੈਲਰ ਨਿਊਜ਼)। ਪੰਜਾਬ ਰਾਜ ਵਿਗਿਆਨ ਅਤੇ ਤਕਨਾਲੋਜੀ ਕੌਂਸਲ ਵੱਲੋਂ ਕੌਮੀ ਇਨੋਵੇਸ਼ਨ ਫਾਊਡੇਸ਼ਨ, ਵਿਗਿਆਨ ਅਤੇ ਤਕਨਾਲੋਜੀ ਵਿਭਾਗ ਭਾਰਤ ਸਰਕਾਰ ਦੇ ਸਹਿਯੋਗ ਨਾਲ ਨਵੀਂਆਂ ਖੋਜਾਂ ਕਰਨ ਵਾਲਿਆਂ ਦੀ ਪਹਿਚਾਣ ਕਰਨ ਲਈ ਅਜਿਹੇ ਖੋਜੀਆਂ ਦੀ ਰਜਿਸ਼ਟੇ੍ਰਸ਼ਨ ਦਾ ਮੌਕਾ ਦਿੱਤਾ ਗਿਆ ਹੈ।ਇਹ ਜਾਣਕਾਰੀ ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਨੇ ਦਿੱਤੀ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅਕਸਰ ਕੁਝ ਲੋਕ ਆਪਣੇ ਪੱਧਰ ਤੇ ਅਜਿਹੀਆਂ ਛੋਟੀਆਂ ਛੋਟੀਆਂ ਤਕਨੀਕੀ ਖੋਜਾਂ ਕਰਦੇ ਹਨ ਜਾਂ ਕੋਈ ਉਪਕਰਨ ਬਣਾ ਲੈਂਦੇ ਹਨ ਜਿਸ ਨਾਲ ਰੋਜਮਰਾ ਦੀਆਂ ਸਮੱਸਿਆਵਾਂ ਦਾ ਤਕਨੀਕੀ ਹੱਲ ਸੰਭਵ ਹੁੰਦਾ ਹੈ ਪਰ ਅਜਿਹੇ ਲੋਕ ਆਪਣੀ ਖੋਜ਼ ਨੂੰ ਕਿਤੇ ਰਜਿਸਟਰਡ ਨਹੀਂ ਕਰਵਾ ਪਾਉਂਦੇ ਅਤੇ ਉਨ੍ਹਾਂ ਨੂੰ ਅਜਿਹੀ ਖੋਜ਼ ਦਾ ਕੋਈ ਸਿਹਰਾ ਵੀ ਨਹੀਂ ਮਿਲਦਾ ਹੈ।ਇਸ ਲਈ ਹੁਣ ਪੰਜਾਬ ਰਾਜ ਵਿਗਿਆਨ ਅਤੇ ਤਕਨਾਲੋਜੀ ਕੌਂਸਲ ਵੱਲੋਂ ਅਜਿਹੇ ਖੋਜਕਰਤਾਵਾਂ ਨੂੰ ਰਜਿਸਟੇ੍ਰਸ਼ਨ ਦਾ ਸੱਦਾ ਦਿੱਤਾ ਗਿਆ ਹੈ।
ਇਸ ਲਈ ਪੇਂਡੂ ਅਤੇ ਸਹਿਰੀ ਖੇਤਰ ਦੇ ਕਾਰੀਗਰ, ਕਿਸਾਨ, ਵਿਦਿਆਰਥੀ, ਸਵੈ ਸੰਪਨ ਉੱਦਮੀ, ਘਰੇਲੂ ਔਰਤਾਂ ਆਦਿ ਆਪਣੀ ਖੋਜ਼/ਨਵੀਨਤਾਕਾਰੀ ਸੰਬਧੀ ਰਜਿਸਟੇ੍ਰਸ਼ਨ ਕਰਵਾ ਕਸਦੇ ਹਨ। ਇਸ ਲਈ ਆਨਲਾਈਨ ਰਜਿਸਟੇ੍ਰਸ਼ਨ ਕਰਵਾਉਣ ਦੀ ਆਖਰੀ ਮਿਤੀ 5 ਮਾਰਚ 2023 ਹੈ। ਰਜਿਸਟੇ੍ਰਸ਼ਨ ਕਰਵਾਉਣ ਵਾਲਿਆਂ ਨੂੰ ਬੌਧਿਕ ਸੰਪਦਾ ਦੀ ਸੁਰੱਖਿਆ, ਰਾਜ/ਰਾਸ਼ਟਰੀ ਪੱਧਰ ਤੇ ਮਾਨਤਾ ਅਤੇ ਪ੍ਰਮਾਣਿਕਤਾ/ਸਕਲੇ ਵਧਾਉਣ ਲਈ ਗਿਆਨ ਸੰਸਥਾਵਾਂ ਨਾਲ ਮੇਲ ਕਰਵਾਉਣ ਵਿਚ ਸਹਿਯੋਗ ਕੀਤਾ ਜਾਵੇਗਾ। ਇਸ ਲਈ ਵਧੇਰੇ ਜਾਣਕਾਰੀ ਲਈ www.pscst.punjab.gov.in ਤੇ ਸੰਪਰਕ ਕੀਤਾ ਜਾ ਸਕਦਾ ਹੈ ਅਤੇ ਆਨਲਾਈਨ ਰਜਿਸਟੇ੍ਰਸ਼ਨ https://forms.gle/WttkiLmEVmnFrKNx6 ਲਿੰਕ ਤੇ ਕਰਵਾਈ ਜਾ ਸਕਦੀ ਹੈ।

Advertisements

LEAVE A REPLY

Please enter your comment!
Please enter your name here