ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵੱਲੋਂ ਪਿੰਡ ਚੱਕ ਸੋਹਣਾ ਸਾਂਦੜ ਵਿਚ ਮਹਿਲਾ ਦਿਵਸ ਨੂੰ ਸਮਰਪਿਤ ਸਮਾਗਮ

ਜਲਾਲਾਬਾਦ (ਦ ਸਟੈਲਰ ਨਿਊਜ਼)। ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਕੌਮਾਂਤਰੀ ਮਹਿਲਾ ਦਿਵਸ ਨੂੰ ਸਮਰਪਿਤ ਮਨਾਏ ਜਾ ਰਹੇ ਹਫਤੇ ਦੀ ਲੜੀ ਤਹਿਤ ਪਿੰਡ ਚੱਕ ਸੋਹਣਾ ਸਾਂਦੜ ਵਿਚ ਬਲਾਕ ਪੱਧਰੀ ਸਮਾਗਮ ਆਯੋਜਿਤ ਕੀਤਾ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏ ਐਸ ਨੇ ਕੀਤੀ। ਇਸ ਮੌਕੇ ਪਿੰਡ ਵਾਸੀਆਂ ਜਿਸ ਵਿਚ ਵੱਡੀ ਗਿਣਤੀ ਵਿਚ ਔਰਤਾਂ ਸ਼ਾਮਿਲ ਸਨ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਆਖਿਆ ਕਿ ਪਿੰਡਾਂ ਦੀ ਸਵੱਛਤਾ ਲਈ ਪੰਜਾਬ ਸਰਕਾਰ ਵੱਲੋਂ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਪਿੰਡ ਚੱਕ ਸੋਹਣਾ ਸਾਂਦੜ ਵਿਖੇ ਠੋਸ ਕਚਰੇ ਅਤੇ ਤਰਲੇ ਕਚਰੇ ਦੇ ਨਿਪਟਾਰੇ ਲਈ ਯੁਨਿਟ ਲਗਾਏ ਗਏ ਹਨ ਜਦ ਕਿ ਇੱਥੇ ਪਲਾਸਟਿਕ ਕਚਰੇ ਦੇ ਨਿਪਟਾਰੇ ਲਈ ਵੀ ਯੁਨਿਟ ਬਣਾਇਆ ਜਾ ਰਿਹਾ ਹੈ ਜਿੱਥੇ ਪੂਰੇ ਬਲਾਕ ਦੇ ਪਿੰਡਾਂ ਤੋਂ ਪਲਾਸਟਿਕ ਕਚਰਾ ਇੱਕਠਾ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਇਸ ਮੌਕੇ ਕਿਹਾ ਕਿ ਜ਼ੇਕਰ ਘਰਾਂ ਦੇ ਪੱਧਰ ਤੇ ਹੀ ਕੂੜੇ ਦਾ ਵਰਗੀਕਰਨ ਕਰ ਲਿਆ ਜਾਵੇ ਤਾਂ ਇਸ ਨਾਲ ਕੂੜੇ ਦਾ ਪ੍ਰਬੰਧਨ ਬਹੁਤ ਆਸਾਨ ਹੋ ਜਾਂਦਾ ਹੈ ਅਤੇ ਅਸੀਂ ਆਪਣੇ ਪਿੰਡਾਂ ਨੂੰ ਸਵੱਛ ਰੱਖ ਸਕਦੇ ਹਾਂ। ਉਨ੍ਹਾਂ ਨੇ ਕਿਹਾ ਕਿ ਪਿੰਡਾਂ ਦੀ ਸਵੱਛਤਾ ਨਾਲ ਹੀ ਸਾਡੀ ਆਪਣੀ ਸਿਹਤ ਸੁਰੱਖਿਆ ਜ਼ੁੜੀ ਹੋਈ ਹੈ ਇਸ ਲਈ ਸਾਰੇ ਪਿੰਡ ਵਾਸੀ ਇਸ ਮੁਹਿੰਮ ਵਿਚ ਸਹਿਯੋਗ ਕਰਨ।
ਡਾ: ਸੇਨੂੰ ਦੁੱਗਲ ਨੇ ਇਸ ਮੌਕੇ ਵਿਸੇਸ਼ ਤੌਰ ਤੇ ਹਾਜਰ ਕੁੜੀਆਂ ਨੂੰ ਸੰਬੋਧਨ ਹੁੰਦਿਆਂ ਉਨ੍ਹਾਂ ਨੂੰ ਪੁਰੀ ਮਿਹਨਤ ਨਾਲ ਆਪਣੀ ਪੜਾਈ ਕਰਨ ਲਈ ਪ੍ਰੇਰਿਤ ਕੀਤਾ ਅਤੇ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਸੀਡੀਐਸ ਸਪੈਸ਼ਲਿਸਟ ਸਿਵਿਆ ਸ਼ਰਮਾ ਨੇ ਵਿਭਾਗ ਦੀਆਂ ਸਕੀਮਾਂ ਸਬੰਧੀ ਜਾਣਕਾਰੀ ਦਿੱਤੀ ਜਦ ਕਿ ਆਈਈਸੀ ਸਪੈਸ਼ਲਿਸਟ ਪੂਨਮ ਖੁੰਗਰ ਨੇ ਸਾਫ ਪੀਣ ਦੇ ਪਾਣੀ ਅਤੇ ਸਵੱਛਤਾ ਸਬੰਧੀ ਪਿੰਡ ਵਾਸੀਆਂ ਨੂੰ ਜਾਣਕਾਰੀ ਦਿੱਤੀ।ਪਿੰਡ ਦੀ ਸਰਪੰਚ ਸੁਨੀਤਾ ਰਾਣੀ ਵੱਲੋਂ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ।
ਇਸ ਮੌਕੇ ਐਸਡੀਓ ਅਰਵਿੰਦ ਬਲਾਨਾ ਵੀ ਹਾਜਰ ਸਨ। 

Advertisements

LEAVE A REPLY

Please enter your comment!
Please enter your name here