ਖੇਡਾਂ ਵਿਚ ਧੀਆਂ ਭੈਣਾਂ ਬੇਟੀਆਂ ਸੁਰਖਿਅਤ ਨਹੀਂ ਮੰਦਭਾਗੀ ਗੱਲ ਹੈ: ਪ੍ਰਸ਼ੋਤਮ ਅਹੀਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਦੇਸ਼ ਲਈ ਉਲੰਪਿਕ ਮੈਡਲ ਜਿੱਤ ਕੇ ਲਾਉਣ ਵਾਲੇ ਖਿਡਾਰੀਆਂ ਉਲਪਿੰਕ ਮੈਡਲਿਸਟ ਬਜਰੰਗ ਪੁਨਿਆਂ, ਸਾਕਸ਼ੀ ਮਲਿਕ ਤੇ ਵਿਨੇਸ਼ ਫੋਗਾਟ ਦੇ ਹੱਕ ਵਿੱਚ ਗੱਲ ਕਰਦੀਆਂ ਪ੍ਰਸ਼ੋਤਮ ਰਾਜ ਅਹੀਰ ਸੂਬਾ ਪ੍ਰਧਾਨ ਲੇਬਰ ਵਿੰਗ ਸੰਯੁਕਤ ਸਮਾਜ ਮੋਰਚਾ ਪੰਜਾਬ ਨੇ ਕਿਹਾ ਕਿ ਦੇਸ਼ ਦਾ ਨਾਮ ਖੇਡਾਂ ਵਿੱਚ ਪੂਰੀ ਦੁਨੀਆਂ ਵਿੱਚ ਉਪਰ ਲੈ ਕੇ ਜਾਣ ਵਾਲੇ ਖਿਡਾਰੀਆਂ ਨੂੰ ਜਿਸ ਵਿੱਚ ਸਾਡੀਆਂ ਭੈਣਾ ਸਾਡੀਆਂ ਬੇਟੀਆਂ ਮੋਹਰੀ ਹੋਣ ਜਿਨ੍ਹਾਂ ਨੂੰ ਖੁਦ ਦੇਸ਼ ਦੇ ਪ੍ਰਧਾਨ ਮੰਤਰੀ ਜੀ ਸਨਮਾਨ ਦੇਣ ਤੇ ਇਕ ਦਿਨ ਦਾ ਭੋਜਨ ਸਰਕਾਰੀ ਨਿਵਾਸ ਤੇ ਉਨ੍ਹਾਂ ਦੇ ਜਿੱਤਣ ਤੇ ਮੈਡਲ ਲਿਆਉਣ ਕਾਰਨ ਉਨ੍ਹਾਂ ਨਾਲ ਸਾਂਝਾ ਕਰਨ ਅਤੇ ਉਨ੍ਹਾਂ ਦੇਸ ਦੀਆ ਟੋਪ ਨੰਬਰ ਵਨ ਖਿਡਾਰਨ ਪਹਿਲਵਾਨਾਂ ਨੂੰ ਹੀ ਆਪਣੀ ਟੀਮ ਨਾਲ ਹੋਏ ਜਿਸਮਾਨੀ ਸੋਸਣ ਦੇ ਇਨਸਾਫ ਲਈ ਇੱਕ ਮੌਜੂਦਾ ਹੁਕਮਰਾਨ ਉਪਰ FIR ਦਰਜ ਕਰਵਾਉਣ ਲਈ ਜੋ ਕਾਨੂੰਨ ਦੇ ਹਿਸਾਬ ਨਾਲ ਸਿਰਫ ਔਰਤ ਦੇ ਬਿਆਨਾ ਦੇ ਅਧਾਰ ਤੇ ਦਰਜ ਹੋਣੀ ਚਾਹੀਦੀ ਹੈ।

Advertisements

ਲਈ ਤਿੰਨ ਮਹੀਨਿਆ ਤੋਂ ਸੜਕਾਂ ਤੇ ਬੈਠਣਾ ਪਵੇ, ਲਗਾਤਾਰ ਧਰਨੇ ਮੁਜ਼ਾਹਰੇ ਕਰਨੇ ਪੈਣ ਰਾਤਾਂ ਬਾਹਰ ਖੁੱਲੇ ਆਸਮਾਨ ਵਿਚ ਇਨਸਾਫ਼ ਲਈ ਕੱਟਣੀਆਂ ਪੈਣ ਤਾਂ ‌ਮੈੰਨੰ ਲਗਦਾ ਹੈ ਕਿ ਜਬਰ ਜੁਲਮ ਦੀ ਅੱਤ ਹੋ ਰਹੀ ਹੈ ਪ੍ਰਸ਼ਾਸਨ ਰਾਜ ਨੇਤਾਵਾਂ ਸਾਹਮਣੇ ਗੋਡੇ ਟੇਕ ਚੁੱਕਾ ਹੈ। ਸੋ ਜੇਕਰ ਸਾਡੀਆਂ ਭੈਣਾ ਬੇਟੀਆਂ ਨੂੰ ਜਲਦੀ ਇਨਸਾਫ ਨਹੀਂ ਮਿਲਦਾ ਤਾਂ ਇਹ ਉਲਪਿੰਕ ਖਿਡਾਰੀਆਂ ਦੇ ਹੱਕ ਵਿੱਚ ਕੇਂਦਰ ਸਰਕਾਰ ਖ਼ਿਲਾਫ਼ ਹਾਈਕਮਾਂਡ ਦੇ ਧਿਆਨ ਵਿੱਚ ਲਿਆ ਕੇ ਆਉਣ ਵਾਲੇ ਦਿਨਾਂ ਵੱਡੇ ਪੱਧਰ ਤੇ ਸੰਘਰਸ਼ ਉਲੀਕੇ ਜਾਣਗੇ।

LEAVE A REPLY

Please enter your comment!
Please enter your name here