ਰੇਲਵੇ ਮੰਡੀ ਸਕੂਲ ਦੀ ਅੱਠਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਅਕਾਦਮਿਕ ਸ਼ੈਸ਼ਨ 2022-23 ਦੌਰਾਨ 8ਵੀਂ ਜਮਾਤ  ਵਿੱਚ ਕੁੱਲ 264  ਵਿਦਿਆਰਥਣਾਂ ਪੰਜਾਬ ਸਕੂਲ ਸਿੱਖਿਆ ਵਿਭਾਗ ਦੀਆਂ ਪ੍ਰੀਖਿਆਵਾਂ ਦੇਣ ਲਈ  ਹਾਜ਼ਿਰ ਹੋਈਆ|  ਅੱਜ ਮਿਤੀ 29 ਅਪਰੈਲ 2023 ਨੂੰ ਨਤੀਜਾ ਘੋਸ਼ਿਤ ਹੋਣ ਤੇ ਸਕੂਲ ਵਿਚ ਖੁਸ਼ੀ  ਦਾ ਮਾਹੌਲ  ਪੈਦਾ ਹੋ ਗਿਆ|  ਪਹਿਲਾ ਸਥਾਨ ਹਾਸਿਲ ਕਰਨ ਵਾਲੀ ਅੰਕਿਤਾ ਨੇ 97.3  ਪ੍ਰਤੀਸ਼ਤ ਅੰਕ ਹਾਸਿਲ ਕੀਤੇ|  ਕੁੱਲ ਵਿਦਿਆਰਥਣਾਂ ਵਿੱਚੋਂ ਚਾਰ ਵਿਦਿਆਰਥਣਾਂ ਨੇ 95 ਪ੍ਰਤੀਸ਼ਤ ਤੋਂ ਉੱਪਰ ਅੰਕ ਹਾਸਿਲ ਕੀਤੇ|  90 ਤੋਂ 95 ਪ੍ਰਤੀਸ਼ਤ ਵਿਚਕਾਰ ਅੰਕ ਲੈਣ ਵਾਲੀਆਂ ਕੁੱਲ 11 ਵਿਦਿਆਰਥਣਾਂ ਰਹੀਆਂ| 

Advertisements

8ਵੀਂ ਜਮਾਤ ਦੀ ਵਿਦਿਆਰਥਣ ਅੰਕਿਤਾ ਨੇ 600 ਵਿੱਚੋਂ 584 ਅੰਕ ਹਾਸਿਲ ਕਰਕੇ ਸਕੂਲ ਵਿੱਚੋ  ਪਹਿਲਾ ਸਥਾਨ ਹਾਸਿਲ ਕੀਤਾ|  ਦੂਸਰਾ ਸਥਾਨ ਹਾਸਿਲ ਕਰਨ ਵਾਲੀ ਵਿਦਿਆਰਥਣ ਅੰਜਲੀ ਕੁਮਾਰੀ ਨੇ 578  ਅੰਕ ਪ੍ਰਾਪਤ ਕੀਤੇ| ਦੀਪਤੀ 573 ਅੰਕ ਪ੍ਰਾਪਤ ਕਰਕੇ ਤੀਸਰੇ ਸਥਾਨ ਤੇ ਰਹੀ

54 ਵਿਦਿਆਰਥਣਾਂ ਨੇ 80 ਤੋਂ 90 ਪ੍ਰਤੀਸ਼ਤ ਦੇ ਵਿਚਕਾਰ ਅੰਕ ਪ੍ਰਾਪਤ ਕੀਤੇ|  70 ਤੋਂ 80 ਪ੍ਰਤੀਸ਼ਤ ਅੰਕ ਲੈਣ ਵਾਲੀਆਂ ਵਿਦਿਆਰਥਣਾਂ ਦਾ  ਅੰਕੜਾ 66  ਰਿਹਾ|  ਪ੍ਰਿੰਸੀਪਲ ਸ਼੍ਰੀਮਤੀ ਲਲਿਤਾ ਅਰੋੜਾ ਜੀ ਨੇ ਕਿਹਾ ਕਿ ਬੱਚਿਆਂ ਦੀ ਸਫ਼ਲਤਾ ਪਿੱਛੇ  ਮੇਰੇ ਮਿਹਨਤੀ ਅਧਿਆਪਕਾਂ ਦਾ ਯੋਗਦਾਨ  ਅਤੇ ਵਿਦਿਆਰਥੀਆਂ ਦੀ ਦਿਨ ਰਾਤ ਦੀ ਅਣਥੱਕ ਮਿਹਨਤ ਹੈ|  ਉਹਨਾਂ ਨੇ ਇਸ ਅਵਸਰ ਤੇ ਬੱਚਿਆਂ ਅਤੇ ਸਟਾਫ  ਦਾ ਮੂੰਹ ਮਿੱਠਾ ਕਰਵਾਉਂਦਿਆਂ ਹੋਇਆ ਵਧਾਈ ਦਿੱਤੀ|  ਉਹਨਾਂ ਨੇ ਬੱਚਿਆਂ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ|

LEAVE A REPLY

Please enter your comment!
Please enter your name here