ਬੱਚੀ ਦੀ ਝੂਠੀ ਸ਼ਿਕਾਇਤ ਤੇ ਫੂਡ ਡਿਲੀਵਰੀ ਏਜੰਟ ਦੀ ਕੀਤੀ ਕੁੱਟਮਾਰ

ਕਰਨਾਟਕ (ਦ ਸਟੈਲਰ ਨਿਊਜ਼)। ਬੈਂਗਲੁਰੂ ਵਿੱਚ 8 ਸਾਲ ਦੀ ਬੱਚੀ ਦੀ ਝੂਠੀ ਸ਼ਿਕਾਇਤ ਤੇ ਫੂਡ ਡਿਲੀਵਰੀ ਏਜੰਟ ਦੀ ਕੁੱਟਮਾਰ ਕੀਤੀ ਗਈ। ਲੜਕੀ ਨੇ ਦੋਸ਼ ਲਗਾਇਆ ਕਿ ਡਿਲੀਵਰੀ ਏਜੰਟ ਉਸਨੂੰ ਜ਼ਬਰਦਸਤੀ ਛੱਤ ਤੇ ਲੈ ਗਿਆ ਸੀ। ਲੜਕੀ ਦੀ ਗੱਲ ਸੁਣ ਕੇ ਸੁਸਾਇਟੀ ਦੇ ਲੋਕਾਂ ਨੇ ਵਿਅਕਤੀ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ।

Advertisements

ਗੁਆਂਢੀਆਂ ਨੇ ਪੁਲਿਸ ਨੂੰ ਸੂਚਨਾ ਦਿੱਤੀ ਪਰ ਪੁਲਿਸ ਦੇ ਆਉਣ ਤੋਂ ਪਹਿਲਾ ਹੀ ਨੌਜਵਾਨ ਦੀ ਕੁੱਟਮਾਰ ਕਰ ਦਿੱਤੀ। ਪੁਲਿਸ ਨੇ ਬਾਅਦ ਵਿੱਚ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਅਤੇ ਕਿਹਾ ਕਿ ਲੜਕੀ ਨੇ ਆਪਣੇ ਮਾਪਿਆਂ ਨਾਲ ਝੂਠ ਬੋਲਿਆ ਸੀ। ਉਹ ਇਕੱਲੀ ਹੀ ਛੱਤ ਤੇ ਗਈ ਸੀ।

ਜਦੋਂ ਪੁਲਿਸ ਨੇ ਲੜਕੀ ਤੋਂ ਪੁੱਛਿਆਂ ਕਿ ਉਸਨੇ ਝੂਠ ਕਿਉਂ ਬੋਲਿਆ ਹੈ ਤਾਂ ਉਸਨੇ ਕਿਹਾ ਕਿ ਉਸਨੂੰ ਡਰ ਸੀ ਕਿ ਉਸਦੇ ਮਾਪੇ ਉਸਨੂੰ ਕਲਾਸ ਦੌਰਾਨ ਖੇਡਣ ਲਈ ਕੁੱਟਣਗੇ। ਜਦੋਂ ਸਚਾਈ ਸਾਰਿਆਂ ਸਾਹਮਣੇ ਆਈ ਤਾਂ ਲੜਕੀ ਦੇ ਮਾਪਿਆਂ ਨੇ ਡਿਲੀਵਰੀ ਏਜੰਟ ਤੋਂ ਮੁਆਫੀ ਮੰਗੀ।

LEAVE A REPLY

Please enter your comment!
Please enter your name here