ਪੁਲਿਸ ਦੇ 14 ਅਧਿਕਾਰੀਆਂ ਨੂੰ ਹਥਿਆਰਬੰਦ ਵਿਅਕਤੀਆਂ ਨੇ ਕੀਤਾ ਅਗਵਾ

ਮੈਕਸੀਕੋ (ਦ ਸਟੈਲਰ ਨਿਊਜ਼)। ਮੈਕਸੀਕੋ ਵਿੱਚ ਰਾਜ ਪੁਲਿਸ ਦੇ 14 ਅਧਿਕਾਰੀਆਂ ਨੂੰ ਹਥਿਆਰਬੰਦ ਵਿਅਕਤੀਆਂ ਵੱਲੋਂ ਅਗਵਾ ਕਰ ਲਿਆ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਟਰੱਕ ਵਿੱਚ ਸਵਾਰ ਔਰਤਾਂ ਨੂੰ ਛੱਡ ਦਿੱਤਾ ਗਿਆ ਤੇ ਸਾਰੇ ਪੁਰਸ਼ਾਂ ਨੂੰ ਆਪਣੇ ਨਾਲ ਲੈ ਗਏ।

Advertisements

ਚਿਆਪਾਸ ਰਾਜ ਵਿੱਚ ਸੁਰੱਖਿਆ ਅਤੇ ਨਾਗਰਿਕ ਰੱਖਿਆ ਦੇ ਸਕੱਤਰ ਨੇ ਇੱਕ ਬਿਆਨ ਵਿੱਚ ਕਿਹਾ ਕਿ ਸਾਰੇ 14 ਅਧਿਕਾਰੀ ਪੁਰਸ਼ ਹਨ ਤੇ ਉਨ੍ਹਾਂ ਨੂੰ ਲੱਭਣ ਲਈ ਜ਼ਮੀਨ ਤੋਂ ਅਸਮਾਨ ਤੱਕ ਦੀ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।

ਰਾਜ ਪੁਲਿਸ ਫੋਰਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਅਧਿਕਾਰੀ ਇੱਕ ਪ੍ਰਾਈਵੇਟ ਟਰੱਕ ਵਿਚ ਚਿਆਪਾਸ ਦੀ ਰਾਜਧਾਨੀ ਜਾ ਰਹੇ ਸਨ ਪਰ ਰਸਤੇ ਵਿੱਚ ਬੰਦੂਕਧਾਰੀਆਂ ਨੇ ਵਾਹਨ ਰੋਕਿਆ ਅਤੇ ਉਨ੍ਹਾਂ ਨੂੰ ਅਗਵਾ ਕਰ ਲਿਆ।

LEAVE A REPLY

Please enter your comment!
Please enter your name here