Thursday, October 29, 2026
Home National ਪਿਸ਼ਾਬ ਨਾਲੀ ‘ਚ ਟਿਊਮਰ ਕਾਰਨ ਚੁਣੌਤੀ ਭਰੀ ਜਿੰਦਗੀ ਜੀਅ ਰਹੀ 26 ਸਾਲਾ...

ਪਿਸ਼ਾਬ ਨਾਲੀ ‘ਚ ਟਿਊਮਰ ਕਾਰਨ ਚੁਣੌਤੀ ਭਰੀ ਜਿੰਦਗੀ ਜੀਅ ਰਹੀ 26 ਸਾਲਾ ਲੜਕੀ ਦਾ ਸਫਲ ਇਲਾਜ

ਯਮੁਨਾਨਗਰ, (ਦ ਸਟੈਲਰ ਨਿਊਜ਼)। ਔਰਤਾਂ ਅਕਸਰ ਆਪਣੇ ਗੁਪਤ ਅੰਗਾਂ ਨਾਲ ਜੁੜੀਆਂ ਬਿਮਾਰੀਆਂ ਦੇ ਸੁਰੂਆਤੀ ਲੱਛਣ ਦੱਸਣ ਤੋਂ ਝਿਜਕਦੀਆਂ ਹਨ ਜੋ ਕਿਸੇ ਵੱਡੀ ਬਿਮਾਰੀ ਦਾ ਕਾਰਨ ਬਣਦੀਆਂ ਹਨ ਅਤੇ ਜਿਆਦਾਤਰ ਔਰਤਾਂ ਬਿਮਾਰੀ ਦੇ ਬੇਕਾਬੂ ਹੋਣ ‘ਤੇ ਹੀ ਹਸਪਤਾਲ ਪਹੁੰਚਦੀਆਂ ਹਨ, ਪਰ ਹੁਣ ਸਮੇਂ ਦੇ ਬੀਤਣ ਨਾਲ ਇਸ ਦੇ ਨਾਲ ਹੀ ਮੈਡੀਕਲ ਜਗਤ ‘ਚ ਆਈ ਨਵੀਂ ਕ੍ਰਾਂਤੀ ਨਾਲ ਜਿੱਥੇ ਗੰਭੀਰ ਅਤੇ ਚੁਣੌਤੀਪੂਰਨ ਮਾਮਲਿਆਂ ‘ਚ ਮਰੀਜਾਂ ਨੂੰ ਬਚਾਉਣਾ ਸੰਭਵ ਹੋ ਗਿਆ ਹੈ, ਉੱਥੇ ਹੀ ਰੋਬੋਟਿਕ ਸਰਜਰੀ ਪਿਸਾਬ ਨਾਲੀ ਨਾਲ ਜੁੜੇ ਮਰੀਜਾਂ ਲਈ ਵਰਦਾਨ ਸਾਬਤ ਹੋ ਰਹੀ ਹੈ। ਇਹ ਗੱਲ ਮੰਨੇ ਪ੍ਰਮੰਨੇ ਯੂਰੋਲਾਜਿਸਟ ਡਾ. ਰੋਹਿਤ ਡਡਵਾਲ ਨੇ ਯਮੁਨਾਨਗਰ ‘ਚ ਆਯੋਜਿਤ ਪ੍ਰੈਸ ਕਾਨਫਰੰਸ ‘ਚ ਇਹ ਗੱਲ ਕਹੀ, ਜੋ ਕਿ ਹੱਥਾਂ ਦੀ ਬਜਾਏ ‘ਦਾ ਵਿੰਚੀ’ ਰੋਬੋਟਿਕ ਸਰਜਰੀ ਨਾਲ ਮਰੀਜ਼ ਨੂੰ ਇਲਾਜ ਦੌਰਾਨ ਖੂਨ ਦੀ ਬਰਬਾਦੀ, ਘੱਟ ਦਰਦ, ਘੱਟ ਜ਼ਖ਼ਮ ਅਤੇ ਜਲਦੀ ਤੋਂ ਜਲਦੀ ਮਿਲਦੀ ਰਾਹਤ ਸਬੰਧੀ ਜਾਗਰੂਕ ਕਰਨ ਲਈ ਸ਼ਹਿਰ ਵਿਚ ਪਹੁੰਚੇ ਸਨ, ਜਿਨਾਂ ਵੱਲੋਂ ਹਾਲ ਹੀ ਵਿਚ ਡਾਕਟਰੀ ਸਾਹਿਤ ਵਿੱਚ ਆਪਣੀ ਕਿਸਮ ਦੇ ਅਜਿਹੇ ਵਿਲੱਖਣ ਮਾਮਲੇ ਜਿਸ ਵਿੱਚ ਇੱਕ 26 ਸਾਲ ਦੀ ਲੜਕੀ ਦੇ ਪਿਸਾਬ ਨਿਯੰਤਰਣ ਵਾਲੀ ਥਾਂ ਵਿੱਚ ਮੌਜੂਦ ਟਿਊਮਰ ਨੂੰ ਸਫਲਤਾਪੂਰਵਕ ਹਟਾ ਕੇ ਉਸ ਨੂੰ ਇੱਕ ਆਮ ਜੀਵਨ ਜੀਉਣ ਦੇ ਯੋਗ ਕੀਤਾ ਗਿਆ ਹੈ।

Advertisements

ਫੋਰਟਿਸ ਹਸਪਤਾਲ ਦੇ ਯੂਰੋਲੋਜੀ, ਰੋਬੋਟਿਕਸ ਅਤੇ ਲੈਪਰੋਸਕੋਪਿਕ ਸਰਜਰੀ ਵਿਭਾਗ ਦੇ ਸਲਾਹਕਾਰ ਡਾ. ਰੋਹਿਤ ਡਢਵਾਲ ਨੇ ਕਿਹਾ ਕਿ ਹਾਲ ਹੀ ਵਿੱਚ ਹਰਿਆਣਾ ਦੀ ਇੱਕ 26 ਸਾਲਾ ਲੜਕੀ ਬਹੁਤ ਹੀ ਦੁਰਲੱਭ ਸਥਿਤੀ ਵਿੱਚ ਸੀ ਕਿਉਂਕਿ ਉਹ ਯੂਰੇਥਰਲ ਲੀਓਮਿਓਮਾ (ਮੂਤਰ ਮਾਰਗ ਵਿੱਚ ਇੱਕ ਟਿਊਮਰ) ਤੋਂ ਪੀੜਤ ਸੀ। ਮਰੀਜ ਪਿਸਾਬ ਕਰਨ ਵਿੱਚ ਮੁਸਕਲ, ਪਿਸਾਬ ਨਾਲੀ ਵਿਚ ਲਾਗ, ਵੱਧਦੀ ਵਾਰਵਾਰਤਾ ਅਤੇ ਰਾਤ ਨੂੰ ਵਾਰ-ਵਾਰ ਪਿਸਾਬ ਕਰਨ ਦੇ ਨਾਲ ਇੱਕ ਬਹੁਤ ਹੀ ਚੁਣੌਤੀਪੂਰਨ ਸਮੇਂ ਵਿੱਚੋਂ ਲੰਘ ਰਹੀ ਸੀ। ਇਨਾਂ ਲੱਛਣਾਂ ਦੌਰਾਨ ਜਾਂਚ ਕਰਨ ‘ਤੇ ਇਹ ਪਾਇਆ ਗਿਆ ਕਿ ਲੜਕੀ ਦੇ ਮੂਤਰ ਵਿੱਚ ਇੱਕ ਟਿਊਮਰ (ਇੱਕ ਗੱਠ ਵਰਗਾ ਦਿਖਾਈ ਦੇਣ ਵਾਲਾ) ਬਣ ਰਿਹਾ ਸੀ, ਜੋ ਉਸ ਦੇ ਬਲੈਡਰ ਨੂੰ ਦਬਾ ਰਿਹਾ ਸੀ। ਡਾ. ਡਡਵਾਲ ਨੇ ਦੱਸਿਆ ਕਿ ਇਸ ਟਿਊਮਰ ਨੂੰ ਸਰਜਰੀ ਰਾਹੀਂ ਕੱਢਣਾ ਸੰਭਵ ਸੀ, ਹਾਲਾਂਕਿ ਇਸ ਵਿਚ ਇਕ ਗੰਭੀਰ ਚੁਣੌਤੀ ਇਹ ਸੀ ਕਿ ਔਰਤਾਂ ਵਿਚ ਪਿਸਾਬ ਨੂੰ ਕੰਟਰੋਲ ਕਰਨ ਦੀ ਪ੍ਰਣਾਲੀ ਇਸੇ ਥਾਂ ‘ਤੇ ਮੌਜੂਦ ਹੈ, ਅਜਿਹੀ ਸਥਿਤੀ ਵਿਚ ਇਸ ਪਿਸਾਬ ਪ੍ਰਣਾਲੀ ਨੂੰ ਕਿਸੇ ਵੀ ਤਰਾਂ ਦਾ ਨੁਕਸਾਨ ਹੋਣ ਨਾਲ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ। ਉਨਾਂ ਦੱਸਿਆ ਕਿ ਔਰਤ ਦੇ ਬਲੈਡਰ ‘ਚ ਮੌਜੂਦ ਟਿਊਮਰ ਨੂੰ ਰੋਬੋਟ ਦੀ ਮਦਦ ਨਾਲ ਸਰਜਰੀ ਨਾਲ ਕੱਢਿਆ ਗਿਆ। ਸਰਜਰੀ ਤੋਂ ਬਾਅਦ ਔਰਤ ਹੁਣ ਸਾਧਾਰਨ ਜਿੰਦਗੀ ਜੀਅ ਰਹੀ ਹੈ।

ਇਸ ਮਾਮਲੇ ਸਬੰਧੀ ਡਾ. ਰੋਹਿਤ ਡਡਵਾਲ ਨੇ ਦੱਸਿਆ ਕਿ ਔਰਤ ਦੇ ਪਿਸ਼ਾਬ ਨਾਲੀ ਵਿੱਚ ਮੌਜੂਦ ਉਕਤ ਟਿਊਮਰ/ਗੰਢ ਦੀ ਹਿਸਟੋਪੈਥੋਲੋਜੀ ਜਾਂਚ ਕਰਨ ‘ਤੇ ਪਾਇਆ ਗਿਆ ਕਿ ਇਹ ਲੀਓਮਾਇਓਮਾ/ਫਾਈਬਰਾਇਡ ਸੀ, ਜੋ ਅਕਸਰ ਔਰਤ ਦੇ ਜਣਨ ਅੰਗਾਂ ਜਿਵੇਂ ਕਿ ਬੱਚੇਦਾਨੀ ਅਤੇ ਯੋਨੀ ਵਿੱਚ ਹੁੰਦਾ ਹੈ। ਪਿਸਾਬ ਨਾਲੀ ‘ਚ ਅਜਿਹੇ ਟਿਊਮਰ ਦਾ ਗਠਨ ਬਹੁਤ ਹੀ ਘੱਟ ਹੁੰਦਾ ਹੈ, ਮੈਡੀਕਲ ਸਾਹਿਤ ਵਿੱਚ 40 ਤੋਂ ਘੱਟ ਅਜਿਹੇ ਕੇਸਾਂ ਦੀ ਰਿਪੋਰਟ ਸ਼ਾਮਲ ਹੈ। ਉਨਾਂ ਦੱਸਿਆ ਕਿ ਓਪਨ ਅਤੇ ਲੈਪਰੋਸਕੋਪਿਕ ਦੀ ਬਜਾਏ ਰੋਬੋਟਿਕ ਸਰਜਰੀ ਮਰੀਜ਼ ਲਈ ਘੱਟ ਦਰਦਨਾਕ ਅਤੇ ਜ਼ਿਆਦਾ ਫਾਇਦੇਮੰਦ ਸਾਬਤ ਹੋਈ ਹੈ। ਉਨਾਂ ਦੱਸਿਆ ਕਿ ਮਰੀਜ਼ ਦੇ ਅਪਰੇਸ਼ਨ ਦੌਰਾਨ ਸਰੀਰ ਦੇ ਜਿਨਾਂ ਅੰਗਾਂ ਤੱਕ ਪਹੁੰਚਣਾ ਔਖਾ ਹੁੰਦਾ ਸੀ, ਉਨਾਂ ਤੱਕ ਹੁਣ ਰੋਬੋਟ ਦੀ ਮਦਦ ਨਾਲ ਪਹੁੰਚਿਆ ਜਾ ਸਕਦਾ ਹੈ ਜੋ 360 ਡਿਗਰੀ ਘੁੰਮ ਸਕਦਾ ਹੈ। ਉਨਾਂ ਦੱਸਿਆ ਕਿ ਰੋਬੋਟ ਦੀ ਮਦਦ ਨਾਲ ਸਰੀਰ ਵਿੱਚ ਲਗਾਏ ਗਏ ਵਿਸ਼ੇਸ਼ ਕੈਮਰੇ ਰਾਹੀਂ ਆਪਰੇਟਿਵ ਏਰੀਆ ਦਾ 3ਡੀ ਦਿ੍ਰਸ਼ ਦੇਖ ਕੇ ਮਰੀਜ਼ ਨੂੰ ਪੂਰੀ ਤਰਾਂ ਠੀਕ ਕੀਤਾ ਜਾ ਸਕਦਾ ਹੈ।

LEAVE A REPLY

Please enter your comment!
Please enter your name here