Wednesday, October 28, 2026
Home National ਨੂਡਰਸ ਖਾਣ ਕਾਰਨ ਹੋਈ ਮਾਸੂਮ 2 ਬੱਚਿਆਂ ਦੀ ਮੌਤ

ਨੂਡਰਸ ਖਾਣ ਕਾਰਨ ਹੋਈ ਮਾਸੂਮ 2 ਬੱਚਿਆਂ ਦੀ ਮੌਤ

ਸੋਨੀਪਤ (ਦ ਸਟੈਲਰ ਨਿਊਜ਼)। ਹਰਿਆਣਾ ਦੇ ਸੋਨੀਪਤ ਵਿੱਚ ਪਹਿਲਾਂ ਪਰੌਂਠੇ ਤੇ ਫ਼ਿਰ ਨੂਡਲਸ ਖਾਣ ਤੋਂ ਬਾਅਦ ਇੱਕ ਔਰਤ ਤੇ ਉਸਦੇ 3 ਬੱਚਿਆਂ ਦੀ ਸਿਹਤ ਖ਼ਰਾਬ ਹੋ ਗਈ, ਜਿਨ੍ਹਾਂ ਵਿੱਚੋਂ 2 ਬੱਚਿਆਂ ਦੀ ਮੌਤ ਹੋ ਗਈ। ਪੁਲਿਸ ਨੇ ਇਸਦੀ ਜਾਣਕਾਰੀ ਦਿੱਤੀ। ਪਰਿਵਾਰ ਦੇ ਲੋਕਾਂ ਦਾ ਦਾਅਵਾ ਹੈ ਕਿ ਬੱਚਿਆਂ ਨੇ ਰਾਤ ਨੂੰ ਪਹਿਲਾਂ ਪਰੌਂਠੇ ਤੇ ਫ਼ਿਰ ਨੂਡਲਸ ਖਾਧੇ ਸਨ, ਇਸ ਤੋਂ ਬਾਅਦ ਉਹ ਬਿਮਾਰ ਹੋ ਗਏ।

Advertisements

ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਰਾਤ ਨੂ ਘਰ ਵਿੱਚ ਹੀ ਪਰੌਂਠੇ ਬਣਾਏ ਸਨ ਅਤੇ ਨੂਡਲਸ ਗੁਆਂਢ ਦੀ ਦੁਕਾਨ ਤੋਂ ਖਰੀਦੇ ਸਨ। ਪੁਲਿਸ ਨੇ ਦੱਸਿਆ ਕਿ ਬੱਚਿਆਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਵਿੱਚ ਰੱਖਿਆ ਗਿਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

LEAVE A REPLY

Please enter your comment!
Please enter your name here