Saturday, October 31, 2026
Home Punjab ਪਾਣੀ ਦੀ ਨਿਰਵਿਘਨ ਸਪਲਾਈ ਲਈ ਨਗਰ ਨਿਗਮ ਅਧਿਕਾਰੀ ਜੁਟੇ ਕਾਰਜ ਵਿਚ: ਸੇਨੂ...

ਪਾਣੀ ਦੀ ਨਿਰਵਿਘਨ ਸਪਲਾਈ ਲਈ ਨਗਰ ਨਿਗਮ ਅਧਿਕਾਰੀ ਜੁਟੇ ਕਾਰਜ ਵਿਚ: ਸੇਨੂ ਦੁੱਗਲ

ਫਾਜ਼ਿਲਕਾ, (ਦ ਸਟੈਲਰ ਨਿਊਜ਼)। ਨਗਰ ਨਿਗਮ ਕਮਿਸ਼ਨਰ—ਕਮ—ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਦੱਸਿਆ ਕਿ ਨਗਰ ਨਿਗਮ ਅਬੋਹਰ ਵਿਖੇ ਪਾਣੀ ਦੀ ਸਪਲਾਈ ਕਰਨ ਵਾਲੇ ਵਾਟਰ ਵਰਕਸ ਦਾ ਟਰਾਂਸਫਾਰਮਰ ਸੜ ਗਿਆ ਹੈ ਜਿਸ ਕਰਕੇ ਪਾਣੀ ਦੀ ਸਪਲਾਈ ਪ੍ਰਭਾਵਿਤ ਹੋਈ ਹੈ। ਉਨ੍ਹਾਂ ਨਗਰ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਇਸ ਮੁਸ਼ਕਲ ਘੜੀ ਵਿਚ ਜਿਥੇ ਨਗਰ ਨਿਗਮ ਦਾ ਸਹਿਯੋਗ ਕਰਨ ਉਥੇ ਪਾਣੀ ਦੀ ਸੁਯੋਗ ਵਰਤੋਂ ਕਰਨ।

Advertisements

ਕਮਿਸ਼ਨਰ ਨੇ ਦੱਸਿਆ ਕਿ ਪਾਣੀ ਦੀ ਸਪਲਾਈ ਨੂੰ ਨਿਰਵਿਘਨ ਬਣਾਉਣ ਅਤੇ ਇਸ ਮੁਸ਼ਕਲ ਦੇ ਹਲ ਲਈ ਅਧਿਕਾਰੀ ਆਪਣੀ ਡਿਉਟੀ *ਤੇ ਜੁਟੇ ਹੋਏ ਹਨ ਤੇ ਉਹ ਖੁਦ ਵੀ ਲਗਾਤਾਰ ਨਿਗਰਾਨੀ ਰੱਖ ਰਹੇ ਹਨ। ਉਨਾਂ ਕਿਹਾ ਕਿ ਜਿੰਨੀ ਦੇਰ ਇਸ ਕਾਰਜ ਨੂੰ ਲੱਗ ਰਹੀ ਹੈ ਉਨ੍ਹੀ ਦੇਰ ਨਗਰ ਨਿਵਾਸੀ ਪਾਣੀ ਨੂੰ ਲੋੜ ਅਨੁਸਾਰ ਹੀ ਵਰਤੋਂ ਵਿਚ ਲਿਆਉਣ ਤੇ ਪਾਣੀ ਨੂੰ ਅਜਾਈ ਨਾ ਵਹਾਇਆ ਜਾਵੇ।

LEAVE A REPLY

Please enter your comment!
Please enter your name here