Saturday, October 31, 2026
Home National ਬੇਕਾਬੂ ਟਰੱਕ ਨੇ ਕਈ ਵਾਹਨਾਂ ਨੂੰ ਮਾਰੀ ਟੱਕਰ, 10 ਦੀ ਮੌਤ, ਕਈ...

ਬੇਕਾਬੂ ਟਰੱਕ ਨੇ ਕਈ ਵਾਹਨਾਂ ਨੂੰ ਮਾਰੀ ਟੱਕਰ, 10 ਦੀ ਮੌਤ, ਕਈ ਜ਼ਖ਼ਮੀ

ਮਹਾਂਰਾਸ਼ਟਰ (ਦ ਸਟੈਲਰ ਨਿਊਜ਼)। ਮਹਾਂਰਾਸ਼ਟਰ ਦੇ ਧੁਲੇ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਨ ਦੀ ਖ਼ਬਰ ਮਿਲੀ ਹੈ ਜਿੱਥੇ 10 ਲੋਕਾਂ ਦੀ ਮੌਤ ਹੋ ਗਈ ਅਤੇ 28 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ ਹਨ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਹਾਦਸਾ ਧੁਲੇ ਜ਼ਿਲ੍ਹੇ ਵਿੱਚ ਮੁੰਬਈ-ਆਗਰਾ ਰਾਜਮਾਰਗ ਤੇ ਪਲਾਸਨੇਰ ਪਿੰਡ ਨੇੜੇ ਕਰੀਬ 10.45 ਵਜੇ ਵਾਪਰਿਆ।

Advertisements

ਉਨ੍ਹਾਂ ਜਾਣਕਾਰੀ ਦਿੱਤੀ ਕਿ ਟਰੱਕ ਦੀ ਬ੍ਰੇਕ ਫੇਲ੍ਹ ਹੋ ਗਈ ਸੀ ਜਿਸ ਕਾਰਨ ਟਰੱਕ ਬੇਕਾਬੂ ਹੋ ਗਿਆ। ਬੇਕਾਬੂ ਹੋਣ ਕਾਰਨ ਟਰੱਕ ਨੇ 2 ਮੋਟਰਸਾਈਕਲਾਂ, 1 ਕਾਰ ਅਤੇ 1 ਹੋਰ ਕੰਟੇਨਰ ਨੂੰ ਪਿੱਛੋਂ ਟੱਕਰ ਮਾਰੀ। ਇਸ ਤੋਂ ਬਾਅਦ ਟਰੱਕ ਰਾਜਮਾਰਗ ਤੇ ਇੱਕ ਬੱਸ ਸਟੈਂਡ ਨੇੜੇ ਬਣ ਇੱਕ ਹੋਟਲ ਵਿੱਚ ਜਾ ਵੱੜਿਆ ਅਤੇ ਪਲਟ ਗਿਆ। ਜ਼ਖ਼ਮੀਆਂ ਨੂੰ ਸ਼ਿਰਪੁਰ ਤੇ ਧੁਲੇ ਦੇ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ।

LEAVE A REPLY

Please enter your comment!
Please enter your name here