ਲੁਧਿਆਣਾ ਵਿੱਚ ਤੀਹਰੇ ਕਤਲ ਨੂੰ ਅੰਜਾਮ ਦੇਣ ਵਾਲੇ ਦੋਸ਼ੀ ਨੂੰ ਕੀਤਾ ਗ੍ਰਿਫ਼ਤਾਰ

ਲੁਧਿਆਣਾ (ਦ ਸਟੈਲਰ ਨਿਊਜ਼)। ਲੁਧਿਆਣਾ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਲੁਧਿਆਣਾ ਕਤਲ ਕਾਂਡ ਨੂੰ ਪੰਜਾਬ ਪੁਲਿਸ ਨੇ 12 ਘੰਟਿਆਂ ਵਿੱਚ ਸੁਲਝਾਇਆ। ਪੁਲਿਸ ਨੇ ਘਟਨਾ ਨੂੰ ਅੰਜਾਮ ਦੇਣ ਵਾਲੇ ਇੱਕ ਗੁਆਂਢੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਿਸ ਦਾ ਨਾਮ ਰੋਬਿਨ ਹੈ। ਉਸਨੇ ਦੱਸਿਆਂ ਕਿ ਉਸਦੇ ਵਿਆਹ ਨੂੰ ਪੰਜ ਸਾਲ ਹੋ ਗਏ ਸਨ। ਪਰ ਉਸਦੇ ਕੋਈ ਬੱਚਾ ਨਹੀਂ ਸੀ ਹੋਇਆ।

Advertisements

ਇਸ ਗੱਲ ਨੂੰ ਲੈ ਕੇ ਸੁਰਿੰਦਰ ਕੌਰ ਅਕਸਰ ਹੀ ਉਸਦੀ ਪਤਨੀ ਨੂੰ ਤਾਹਨੇ ਮਾਰਦੀ ਸੀ। ਇਹ ਗੱਲ ਉਸਦੇ ਦਿਲ ਤੇ ਲੈ ਲਈ। ਜਿਸ ਕਾਰਨ ਉਸਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਪੁਲਿਸ ਨੇ ਪ੍ਰੈੱਸ ਕਾਨਫਰੰਸ ਵਿੱਚ ਦੱਸਿਆ ਕਿ ਤੀਹਰੇ ਕਤਲ ਦੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੋਸ਼ੀ ਗੁਆਂਢੀ ਰੌਬਿਨ ਨੇ ਤਿੰਨੋਂ ਕਤਲ ਹਥੌੜੇ ਨਾਲ ਵਾਰ ਕਰਕੇ ਕੀਤੇ ਸਨ।

LEAVE A REPLY

Please enter your comment!
Please enter your name here