ਪਿੰਡ ਭਾਗੋਮਾਜਰਾ ਵਿੱਚ ਹੋਈ ਗੋਲ਼ੀਬਾਰੀ, 1 ਵਿਅਕਤੀ ਦੀ ਮੌਤ, 1 ਗੰਭੀਰ ਜ਼ਖਮੀ, ਮੁਲਜ਼ਿਮਾਂ ਦੀ ਭਾਲ ਜਾਰੀ


ਚੰਡੀਗੜ੍ਹ (ਦ ਸਟੈਲਰ ਨਿਊਜ਼)।
ਖਰੜ ਨਗਰ ਕੌਸਲ ਅਧੀਨ ਪੈਦੇ ਪਿੰਡ ਭਾਗੋਮਾਜਰਾ ਦੀ ਸਰਪੰਚ ਕਾਲੋਨੀ ਵਿੱਚ ਬੀਤੀ ਰਾਤ ਹੋਈ ਗੋਲ਼ੀਬਾਰੀ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਦੂਜਾ ਗੰਭੀਰ ਜ਼ਖਮੀ ਹੋ ਗਿਆ। ਜਾਣਕਾਰੀ ਅਨੁਸਾਰ ਖਰੜ ਸਿਟੀ ਪੁਲਸ ਨੇ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿਖੇ ਕੰਪਿਊਟਰ ਸਾਇੰਸ ਦੀ ਪੜ੍ਹਾਈ ਕਰਦੇ ਪਰਨੀਤ ਨਾਂ ਦੇ ਨੌਜਵਾਨ, ਜੋ ਇਸ ਗੋਲ਼ੀਬਾਰੀ ਵਿੱਚ ਜ਼ਖ਼ਮੀ ਹੋ ਗਿਆ ਸੀ।

Advertisements

ਉਸ ਦੇ ਬਿਆਨਾਂ ਦੇ ਅਧਾਰ ‘ਤੇ ਅਣਪਛਾਤੇ ਮੁਲਜ਼ਿਮਾਂ ਵਿਰੁੱਧ ਕੇਸ ਦਰਜ ਕਰ ਲਿਆ ਹੈ। ਪਰਨੀਤ ਕੁਮਾਰ ਨੇ ਦੱਸਿਆ ਕਿ ਉਹ ਸਰਪੰਚ ਕਾਲੋਨੀ ਨੇੜੇ ਪੀ.ਜੀ ਵਿੱਚ ਰਹਿੰਦਾ ਹੈ। ਉਹ ਆਪਣੇ ਦੋਸਤਾਂ ਨੂੰ ਮਿਲਣ ਸਰਪੰਚ ਕਾਲੋਨੀ ਗਿਆ ਸੀ ਅਤੇ ਅਚਾਨਕ ਘਰ ਦੀ ਘੰਟੀ ਵੱਜੀ ‘ਤੇ ਜਦੋ ਦਰਵਾਜ਼ੇ ਦੀ ਕੁੰਡੀ ਖੋਲ੍ਹੀ ਤਾਂ ਦੋ ਨੌਜਵਾਨ ਜਿਨ੍ਹਾਂ ਨੇ ਆਪਣੇ ਮੂੰਹ ਢੱਕੇ ਹੋਏ ਸਨ।

ਇਸ ਦੌਰਾਨ ਇੱਕ ਵਿਅਕਤੀ ਨੇ ਆਪਣੇ ਡੱਬ ਵਿੱਚੋ ਪਿਸਤੌਲ ਕੱਢ ਕੇ ਅਨੁਜ ਵੱਲ 6-7 ਸਿੱਧੇ ਫਾਇਰ ਕੀਤੇ ਅਤੇ ਇੱਕ ਫਾਇਰ ਪਰਨੀਤ ਦੇ ਲੱਗਿਆ।ਉਹ ਦੋਵੇ ਜ਼ਖਮੀ ਹੋ ਗਏ। ਘਟਨਾ ਨੂੰ ਅੰਜਾਮ ਦੇਣ ਤੋ ਬਾਅਦ ਦੋਵੇ ਨਕਾਬਪੋੋਸ਼ ਉੱਥੋ ਫਰਾਰ ਹੋ ਗਏ। ਅਨੁਜ ਅਤੇ ਪਰਨੀਤ ਨੂੰ ਜਖਮੀ ਹਾਲਤ ਵਿੱਚ ਸਿਵਲ ਹਸਪਤਾਲ ਖਰੜ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਅਨੁਜ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਅਤੇ ਪਰਨੀਤ ਨੂੰ ਪੀ.ਜੀ.ਆਈ ਚੰਡੀਗੜ੍ਹ ਰੈਫਰ ਕਰ ਦਿੱਤਾ।

LEAVE A REPLY

Please enter your comment!
Please enter your name here