ਹੁਸ਼ਿਆਰਪੁਰ ‘ਚ ਤੇਜ਼ ਬਾਰਿਸ਼ ਹੋਣ ਕਾਰਨ ਸੜਕਾਂ ਤੇ ਭਰਿਆਂ ਪਾਣੀ, ਰਾਹਗੀਰਾਂ ਤੇ ਬੱਚਿਆਂ ਨੂੰ ਆਈਆਂ ਮੁਸ਼ਕਿਲਾਂ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ-ਪਲਕ। ਦੋ-ਤਿੰਨ ਦਿਨਾਂ ਦੀ ਰਾਹਤ ਤੋਂ ਬਾਅਦ ਹੁਸ਼ਿਆਰਪੁਰ ਵਿੱਚ ਅਚਾਨਕ ਇੱਕ ਵਾਰ ਫੇਰ ਤੇਜ਼ ਬਾਰਿਸ਼ ਹੋਈ। ਜਿਸ ਨਾਲ ਸ਼ਹਿਰ ਵਿੱਚ ਸੜਕਾਂ ਤੇ ਪਾਣੀ ਭਰ ਗਿਆ ਜਿਸ ਨਾਲ ਲੋਕਾਂ ਨੂੰ ਕਾਫੀ ਮੁਸ਼ਕਿਲ ਦਾ ਸਾਮਨਾ ਕਰਨਾ ਪਿਆ।

Advertisements

ਕਈ ਥਾਵਾਂ ਤੇ ਸਕੂਲ ਵਾਹਨ ਵੀ ਫਸੇ ਨਜ਼ਰ ਆਏ, ਜਿਸ ਕਾਰਨ ਬੱਚਿਆਂ ਨੂੰ ਘਰਾਂ ਵਿੱਚ ਜਾਣ ਲਈ ਕਾਫ਼ੀ ਸਮਾਂ ਲੱਗਾ। ਨੀਵੀਆਂ ਦੁਕਾਨਾਂ ਵਿੱਚ ਵੀ ਪਾਣੀ ਭਰ ਗਿਆ ਜਿਸ ਕਾਰਨ ਦੁਕਾਨਦਾਰਾਂ ਦਾ ਨੁਕਸਾਨ ਹੋਇਆ।

LEAVE A REPLY

Please enter your comment!
Please enter your name here