Wednesday, October 21, 2026
Home Latest ਲੁਧਿਆਣਾ ਵਿੱਚ ਜਨਰੇਟਰ ਤੋ ਕਰੰਟ ਲੱਗਣ ਨਾਲ ਦੋ ਨੋਜ਼ਵਾਨ ਦੀ ਹੋਈ ਦਰਦਨਾਕ...

ਲੁਧਿਆਣਾ ਵਿੱਚ ਜਨਰੇਟਰ ਤੋ ਕਰੰਟ ਲੱਗਣ ਨਾਲ ਦੋ ਨੋਜ਼ਵਾਨ ਦੀ ਹੋਈ ਦਰਦਨਾਕ ਮੌਤ

ਲੁਧਿਆਣਾ (ਦ ਸਟੈਲਰ ਨਿਊਜ਼)। ਲੁਧਿਆਣਾ ਥਾਣਾ ਦੇ ਪੁਆਇੰਟ ਨਜ਼ਦੀਕ ਦੁਰਗਾ ਕਾਲੋਨੀ ਦੀ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ, ਦੋ ਨੋਜ਼ਵਾਨ ਜੋ ਕਰੇਨ ਅਤੇ ਟਰੈਕਟਰ ਦੇ ਹੈਲਪਰ ਦੇ ਤੌਰ ‘ਤੇ ਕੰਮ ਕਰਦੇ ਸਨ। ਬੀਤੇ ਦਿਨ ਉਹ ਦੁਰਗਾ ਕਲੋਨੀ ਵਿੱਚ ਜਨਰੇਟਰ ਉਤਾਰਨ ਗਏ।ਜਿਵੇ ਹੀ ਉਨ੍ਹਾਂ ਨੇ ਜਨਰੇਟਰ ਦਾ ਉੱਪਰ ਵਾਲਾ ਕਵਰ ਉਤਾਰਿਆ ਤਾਂ ਉਨ੍ਹਾਂ ਨੂੰ ਜ਼ੋਰ ਨਾਲ ਕਰੰਟ ਲੱਗ ਗਿਆ।

Advertisements

ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਪਰ ਉੱਥੇ ਜਾ ਕੇ ਦਮ ਤੋੜ ਦਿੱਤਾ। ਮ੍ਰਿਤਕਾਂ ਦੀ ਪਹਿਚਾਣ ਰਣਜੀਤ ਵਾਸੀ ਪ੍ਰੇਮ ਨਗਰ ਅਤੇ ਦੂਜਾ ਵਿਸ਼ਾਲ ਵਾਸੀ ਪ੍ਰਤਾਪ ਨਗਰ ਵਜੋ ਹੋਈ ਹੈ। ਰਣਜੀਤ ਦੀ ਉਮਰ 25 ਸਾਲ ਅਤੇ ਵਿਸ਼ਾਲ ਦੀ ਉਮਰ 18 ਸਾਲ ਹੈ।

LEAVE A REPLY

Please enter your comment!
Please enter your name here