
ਸ਼੍ਰੀਨਗਰ (ਦ ਸਟੈਲਰ ਨਿਊਜ਼)। ਜੰਮੂ ਤੋਂ ਇੱਕ ਖ਼ਬਰ ਮਿਲੀ ਹੈ। ਜਿੱਥੇ ਭਾਰਤੀ ਸੈਨਾ ਦਾ ਵਾਹਨ ਹਾਦਸੇ ਦਾ ਸ਼ਿਕਾਰ ਹੋ ਗਿਆ। ਇਹ ਹਾਦਸਾ ਜੰਮੂ-ਕਸ਼ਮੀਰ ਰਾਸ਼ਟਰੀ ਰਾਜਮਾਰਗ ਤੇ ਬਨੀਹਾਲ ਕੋਲ ਵਾਪਰਿਆ। ਇਸ ਹਾਦਸੇ ਵਿੱਚ ਦੋ ਜਵਾਨ ਜ਼ਖ਼ਮੀ ਹੋ ਗਏ।

ਮਿਲੀ ਜਾਣਕਾਰੀ ਅਨੁਸਾਰ ਫੌਜ ਦੇ ਜਵਾਨਾਂ ਦਾ ਇੱਕ ਦਲ ਆਪਣੀ ਗੱਡੀ ਵਿੱਚ ਬਨਿਹਾਲ-ਰਾਮਬਨ ਰੋਡ ਤੇ ਇੱਕ ਖਾਸ ਥਾਂ ਤੇ ਜਾ ਰਿਹਾ ਸੀ। ਰਸਤੇ ਵਿੱਚ ਨਚਲਾਨਾ ਦੇ ਕੋਲ ਪਹਾੜੀ ਤੋਂ ਇੱਕ ਦਰਖ਼ਤ ਉੱਖੜ ਕੇ ਵਾਹਨ ਉੱਤੇ ਡਿੱਗਿਆ। ਇਸ ਦੌਰਾਨ ਦੋ ਜਵਾਨ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ।












