
ਕਪੂਰਥਲਾ (ਦ ਸਟੈਲਰ ਨਿਊਜ਼)। ਥਾਣਾ ਸਦਰ ਕਪੂਰਥਲਾ ਅਧੀਨ ਪੈਂਦੇ ਨਜ਼ਦੀਕੀ ਪਿੰਡ ਸੰਧੂ ਚੱਠਾ, ਜ਼ਿਲ੍ਹਾਂ ਕਪੂਰਥਲਾ ਵਿਖੇ ਇੱਕ ਨੌਜਵਾਨ ਵੱਲੋਂ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਮ੍ਰਿਤਕ ਕਰਨਦੀਪ ਸਿੰਘ ਨਾਹਰ ਦੇ ਪਿਤਾ ਲਖਵੀਰ ਸਿੰਘ ਨੇ ਦੱਸਿਆ ਕਿ ਮੇਰੇ ਪੁੱਤਰ ਨੇ ਦਿਮਾਗੀ ਤੌਰ ਤੇ ਪਰੇਸ਼ਾਨ ਹੋਣ ਕਾਰਨ ਇਹ ਕਦਮ ਚੁੱਕਿਆ ਹੈ। ਉਨ੍ਹਾਂ ਦੱਸਿਆ ਕਿ ਕਰਨਦੀਪ ਨਿੱਜੀ ਸਕੂਲ ਵਿੱਚ ਬੱਚਿਆਂ ਨੂੰ ਸੰਗੀਤ ਸਿਖਾਉਣ ਦੀ ਨੌਕਰੀ ਕਰਦਾ ਸੀ ਅਤੇ ਪਿਛਲੇ ਕਰੀਬ ਇੱਕ ਹਫਤੇ ਤੋਂ ਉਹ ਚੁੱਪ-ਚੁੱਪ ਰਹਿੰਦਾ ਸੀ।

ਉਨ੍ਹਾਂ ਦੱਸਿਆਂ ਕਿ ਸ਼ਾਮ ਦੀ ਰੋਟੀ ਲਈ ਜਦੋਂ ਮ੍ਰਿਤਕ ਦਾ ਭਰਾ ਉਸ ਨੂੰ ਬੁਲਾਉਣ ਲਈ ਉੱਪਰ ਗਿਆ ਤਾਂ ਕਮਰੇ ਦਾ ਦਰਵਾਜ਼ਾ ਅੰਦਰੋਂ ਬੰਦ ਸੀ। ਉਨ੍ਹਾਂ ਨੇ ਕਰਨਦੀਪ ਨੂੰ ਕਈ ਆਵਾਜ਼ਾਂ ਮਾਰੀਆਂ, ਪਰ ਉਸਨੇ ਦਰਵਾਜ਼ਾਂ ਨਾ ਖੋਲ੍ਹਿਆ। ਉਸ ਤੋਂ ਬਾਅਦ ਦਰਵਾਜ਼ੇ ਨੂੰ ਧੱਕਾ ਮਾਰਨ ਤੇ ਉਸ ਦੀ ਕੁੰਡੀ ਟੁੱਟਣ ਨਾਲ ਦਰਵਾਜ਼ਾ ਖੁੱਲ੍ਹਿਆ। ਜਦ ਪਰਿਵਾਰ ਨੇ ਅੰਦਰ ਜਾ ਕੇ ਵੇਖਿਆ ਤਾਂ ਕਰਨਦੀਪ ਨੇ ਫਾਹਾ ਲਿਆ ਹੋਇਆ ਸੀ, ਜਿਸ ਨੂੰ ਤੁਰੰਤ ਹਸਪਤਾਲ ਲਿਜਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਸ਼ਹਿਰ ਭੇਜ ਦਿੱਤਾ। ਉਸ ਨੂੰ ਜਲੰਧਰ ਹਸਪਤਾਲ ਲਿਜਾਣ ਤੇ ਡਾਕਟਰਾਂ ਨੇ ਕਰਨਦੀਪ ਨੂੰ ਮ੍ਰਿਤਕ ਐਲਾਲ ਦਿੱਤਾ। ਪੁਲਿਸ ਨੇ ਪਿਤਾ ਦੇ ਬਿਆਨਾਂ ਤੇ ਕਾਰਵਾਈ ਕਰਕੇ ਲਾਸ਼ ਨੂੰ ਪੋਸਟਮਾਰਟਮ ਕਰਨ ਉਪਰੰਤ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ।












