Wednesday, October 21, 2026
Home Jammu & Kashmir ਬਾਰਾਮੂਲਾ ਵਿੱਚ ਦੋ ਅੱਤਵਾਦੀਆਂ ਦੇ ਸਹਿਯੋਗੀ ਗ੍ਰਿਫ਼ਤਾਰ, ਹਥਿਆਰ ਬਰਾਮਦ

ਬਾਰਾਮੂਲਾ ਵਿੱਚ ਦੋ ਅੱਤਵਾਦੀਆਂ ਦੇ ਸਹਿਯੋਗੀ ਗ੍ਰਿਫ਼ਤਾਰ, ਹਥਿਆਰ ਬਰਾਮਦ

ਕਸ਼ਮੀਰ ( ਦ ਸਟੈਲਰ ਨਿਊਜ਼)। ਉੱਤਰੀ ਕਸ਼ਮੀਰ ਦੇ ਬਾਰਾਮੂਲਾ ਵਿੱਚ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਪੁਲਿਸ ਨੇ ਜ਼ਿਲੇ ਵਿੱਚੋਂ ਦੋ ਅੱਤਵਾਦੀਆਂ ਦੇ ਸਹਿਯੋਗੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਦੋਵੇਂ ਦੋਸ਼ੀ ਪਾਕਿਸਤਾਨ ਸਥਿਤ ਪਾਬੰਦੀਸ਼ੁਦਾ ਜਥੇਬੰਦੀ ਲਸ਼ਕਰ-ਏ-ਤੋਇਬਾ ਨਾਲ ਜੁੜੇ ਹੋਏ ਸਨ। ਇਨ੍ਹਾਂ ਨੂੰ ਜ਼ਿਲ੍ਹੇ ਦੇ ਕ੍ਰੇਰੀ ਪਿੰਡ ਵਿੱਚ ਇੱਕ ਬੱਸ ਸਟਾਪ ਨੇੜਿਓਂ ਗ੍ਰਿਫਤਾਰ ਕੀਤਾ ਗਿਆ।

Advertisements

ਇਨ੍ਹਾਂ ਦੇ ਕਬਜ਼ੇ ਵਿੱਚੋਂ ਹਥਿਆਰ ਵੀ ਬਰਾਮਦ ਹੋਏ ਹਨ। ਦੋਵਾਂ ਦੀ ਪਹਿਚਾਣ ਦਿਆਮ ਮਜੀਦ ਖਾਨ ਅਤੇ ਉਬੈਰ ਤਾਰਿਕ ਵਜੋਂ ਹੋਈ ਹੈ। ਇਨ੍ਹਾਂ ਕੋਲੋਂ ਦੋ ਚੀਨੀ ਪਿਸਤੌਲ, ਦੋ ਪਿਸਤੌਲ ਦੇ ਮੈਗਜ਼ੀਨ, 14 ਜਿੰਦਾ ਪਿਸਤੌਲ ਦੇ ਕਾਰਤੂਸ, 1 ਆਈਡੀ ਕਾਰਡ ਅਤੇ ਆਧਾਰ ਕਾਰਡ ਦੀ ਫੋਟੋ ਕਾਪੀ ਬਰਾਮਦ ਹੋਈ ਹੈ। ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

LEAVE A REPLY

Please enter your comment!
Please enter your name here