Thursday, October 29, 2026
Home Punjab ਕੁਦਰਤ ਕੇ ਸਭ ਬੰਦੇ ਸੰਸਥਾ ਵੱਲੋਂ ਸਰਕਾਰੀ ਹਸਪਤਾਲ ਰੂਪਨਗਰ ਨੂੰ ਕੀਤਾ ਗਿਆ...

ਕੁਦਰਤ ਕੇ ਸਭ ਬੰਦੇ ਸੰਸਥਾ ਵੱਲੋਂ ਸਰਕਾਰੀ ਹਸਪਤਾਲ ਰੂਪਨਗਰ ਨੂੰ ਕੀਤਾ ਗਿਆ ਖੂਨਦਾਨ

ਰੂਪਨਗਰ (ਦ ਸਟੈਲਰ ਨਿਊਜ਼), ਧਰੂਵ ਨਾਰੰਗ । ਸਰਕਾਰੀ ਹਸਪਤਾਲ ਰੂਪਨਗਰ ਖੂਨਦਾਨ ਬੈਂਕ ਦੇ ਟੈਕਨੀਕਲ ਸੁਪਰਵਾਈਜਰ ਡਾ. ਅਮਨਦੀਪ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਜਿਲੇ ਦੇ ਹਸਪਤਾਲ ਵਿੱਚ ਖੂਨ ਦੀ ਬਹੁਤ ਕਮੀ ਸੀ, ਇਸ ਲਈ ਉਨਾ ਦੀ ਟੀਮ ਵੱਲੋਂ ਐਮਰਜੈਂਸੀ ਵਿੱਚ ਕੁਦਰਤ ਕੇ ਸਭ ਬੰਦੇ ਸੰਸਥਾਂ ਦੇ ਪ੍ਰਧਾਨ ਵਿੱਕੀ ਧੀਮਾਨ ਨੂੰ ਫੌਨ ਕੀਤਾ ਅਤੇ ਉਨਾ ਨੇ ਇੱਕ ਘੰਟੇ ਵਿੱਚ 16 ਸੰਸਥਾਂ ਮੈਬਰਾਂ ਦਾ ਖੂਨ ਲੋੜਵੰਦਾ ਨੂੰ ਸਮਰਪਿਤ ਕਰ ਖੂਨਦਾਨ ਬੈਂਕ ਦੇ ਹਵਾਲੇ ਕੀਤਾ। ਇਸ ਲਈ ਸਟਾਫ ਵੱਲੋਂ ਉਨਾ ਨੂੰ ਸਨਮਾਨਿਤ ਸਰਟੀਫੀਕੇਟ ਦੇ ਕੇ ਮਾਣ ਸਤਿਕਾਰ ਬਖਸ਼ਿਆ । ਇਸ ਮੌਕੇ ਤੇ ਵਿੱਕੀ ਧੀਮਾਨ ਨੇ ਕਿਹਾ ਕਿ ਉਹ ਸਿਰਫ ਇੱਕ ਯੂਨਿਟ ਖੂਨ ਤੋਂ ਵੱਧ ਕੁਝ ਵੀ ਨਹੀ, ਉਸਦੇ ਸੰਸਥਾਂ ਮੈਬਰ ਹੀ ਸਭ ਕੁੱਝ ਹਨ।

Advertisements

ਜਿਹਨਾਂ ਦੀ ਬਦੌਲਤ ਹਰ ਸੇਵਾ ਜਾਂ ਸੰਘਰਸ਼ ਸਿਰੇ ਚੜਦਾ ਹੈ। ਵਿੱਕੀ ਧੀਮਾਨ ਨੇ ਪੂਰੇ ਰੂਪਨਗਰ ਜਿਲੇ ਦੀਆਂ ਸਮਾਜ ਸੇਵੀ ਸੰਸਥਾਵਾਂ ਨੂੰ ਬੇਨਤੀ ਕੀਤੀ ਕਿ ਰੂਪਨਗਰ ਦੇ ਖੂਨਦਾਨ ਬੈਂਕ ਵਿੱਚ ਖੂਨ ਦੀ ਕਮੀ ਨੂੰ ਪੂਰਾ ਕਰੋ, ਤੁਹਾਡੇ ਦਿੱਤੇ ਖੂਨ ਨਾਲ ਕਿਸੇ ਦੀ ਜਾਨ ਬੱਚ ਸਕਦੀ ਹੈ, ਉਨਾ ਕਿਹਾ ਵਿਸ਼ਵ ਦੇ ਸਾਰੇ ਵਿਗਿਆਨਿਕ ਮਿਲਕੇ ਵੀ ਖੂਨ ਨਹੀ ਬਣਾ ਸਕਦੇ ਇਸਦਾ ਕੇਵਲ ਦਾਨ ਹੀ ਕੀਤਾ ਜਾ ਸਕਦਾ ਹੈ। ਇਸ ਤੋਂ ਵੱਡਾ ਉੱਚਾ ਅਤੇ ਸੁੱਚਾ ਕੋਈ ਦਾਨ ਨਹੀ ਹੈ, ਇਸ ਨੂੰ ਖੂਨਦਾਨ ਕਰੋ… ਇਸ ਮੌਕੇ ਤੇ ਪ੍ਰਧਾਨ ਵਿੱਕੀ ਧੀਮਾਨ,ਖੂਨਦਾਨ ਕੋਂਸਲਰ ਮਨਜੀਤ ਕੌਰ ,ਡਾ.ਭਬਲੀਨ ਕੌਰ, ਜਸਪ੍ਰੀਤ ਕੌਰ, ਡਾ. ਹਰਪ੍ਰੀਤ ਕੌਰ, ਸਰਪੰਚ ਗੁਰਚਰਨ ਸਿੰਘ, ਬੰਟੀ ਧੀਮਾਨ,ਰਾਣੂ ਸੈਣੀ, ਸੁਰਿੰਦਰ ਸਿੰਘ ਬੜਵਾ, ਬਰਜੇਸ਼ ਕੁਮਾਰ, ਅਮੋਲਖਜੀਤ ਸਿੰਘ, ਨੋਨੀ ਖੱਤਰੀ, ਜੇਅੰਤ ਚਾਵਲਾ, ਗੋਲਡੀ ਸੈਣੀ, ਹਰਪ੍ਰੀਤ ਸਿੰਘ ਆਦਿ ਸੰਸਥਾ ਮੈਂਬਰ ਮੌਜੁਦ ਸਨ।

LEAVE A REPLY

Please enter your comment!
Please enter your name here