ਪਾਣੀ ਦੀ ਵਾਰੀ ਪਿੱਛੇ ਪਿਉ ਪੁੱਤ ਵਲੋਂ ਨੌਜਵਾਨ ਦਾ ਕਤਲ

ਬਰਨਾਲਾ (ਦ ਸਟੈਲਰ ਨਿਊਜ਼), ਰਿਪੋਰਟ ਹਰਪ੍ਰੀਤ ਛੰਨਾਂ। ਬਰਨਾਲਾ ਦੇ ਕਸਬਾ ਧਨੌਲਾ ਵਿਖੇ ਪਾਣੀ ਦੀ ਵਾਰੀ ਨੂੰ ਲੇ ਕੇ ਪਿਉ ਪੁੱਤ ਵਲੋਂ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਬਿੱਟੂ ਸਿੰਘ (35) ਪੁੱਤ ਸੁਖਦੇਵ ਸਿੰਘ ਵਾਸੀ ਅਕਾਲਗੜ੍ਹ ਕੋਠੇ(ਧਨੌਲਾ) ਵਲੋਂ ਪ੍ਰਾਚੀਨ ਹਨੂੰਮਾਨ ਮੰਦਰ ਦੀ ਬੈਕਸਾਈਡ ਤੇ ਜ਼ਮੀਨ ਠੇਕੇ ਤੇ ਲੈ ਕੇ ਖੇਤੀ ਕੀਤੀ ਜਾ ਰਹੀ ਸੀ।

Advertisements

ਅੱਜ ਦਿਨੇ ਵੇਲੇ ਕਰੀਬ 11 ਵਜੇ ਉਹ ਆਪਣੇ ਖੇਤ ਕੰਮ ਕਰ ਰਿਹਾ ਸੀ ਤਾਂ ਭੁਪਿੰਦਰ ਸਿੰਘ ਅਤੇ ਉਸਦੇ ਪਿਤਾ ਮੁਖਤਿਆਰ ਸਿੰਘ ਨੇ ਨਹਿਰੀ ਪਾਣੀ ਨੂੰ ਲੈ ਕੇ ਬਿੱਟੂ ਸਿੰਘ ਨਾਲ ਝਗੜਾ ਸ਼ੁਰੂ ਕਰ ਦਿੱਤਾ। ਇਸਦੇ ਦੌਰਾਨ ਦੋਵੇਂ ਪਿਉ ਪੁੱਤ ਨੇ ਬਿੱਟੂ ਸਿੰਘ ਦੇ ਢਿੱਡ ਵਿੱਚ ਕਿਰਚ ਮਾਰ ਦਿੱਤੀ, ਜਿਸ ਨਾਲ ਬਿੱਟੂ ਦੀ ਮੌਕੇ ਤੇ ਮੌਤ ਹੋ ਗਈ। ਧਨੌਲਾ ਪੁਲਿਸ ਵਲੋਂ ਐਸਐਚਓ ਲਖਵਿੰਦਰ ਸਿੰਘ ਦੀ ਅਗਵਾਈ ਵਿੱਚ ਮੌਕੇ ਤੇ ਪਹੁੰਚ ਕੇ ਮ੍ਰਿਤਕ ਦੀ ਲਾਸ਼ ਨੂੰ ਸਰਕਾਰੀ ਹਸਪਤਾਲ ਬਰਨਾਲਾ ਵਿਖੇ ਭੇਜ ਦਿੱਤਾ ਗਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ। ਐਸਐਸਓ ਲਖਵਿੰਦਰ ਸਿੰਘ ਨੇ ਕਿਹਾ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ਼ ਕਰਕੇ ਮੁਲਜ਼ਮ ਪਿਉ ਪੁੱਤ ਵਿਰੁੱਧ 302 ਧਾਰਾ ਤਹਿਤ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here