Monday, October 26, 2026
Home Jammu & Kashmir 5 ਦਿਨਾਂ ਤੋਂ ਲਾਪਤਾ ਭਾਰਤੀ ਫੌਜ ਦਾ ਜਵਾਨ ਕਸ਼ਮੀਰ ਤੋਂ ਮਿਲਿਆ, ਮੈਡੀਕਲ...

5 ਦਿਨਾਂ ਤੋਂ ਲਾਪਤਾ ਭਾਰਤੀ ਫੌਜ ਦਾ ਜਵਾਨ ਕਸ਼ਮੀਰ ਤੋਂ ਮਿਲਿਆ, ਮੈਡੀਕਲ ਤੋਂ ਬਾਅਦ ਹੋਵੇਗੀ ਪੁੱਛਗਿੱਛ

ਜੰਮੂ-ਕਸ਼ਮੀਰ (ਦ ਸਟੈਲਰ ਨਿਊਜ਼), ਪਲਕ। ਕੁੱਝ ਦਿਨੀਂ ਪਹਿਲਾਂ ਜੰਮੂ-ਕਸ਼ਮੀਰ ਜ਼ਿਲ੍ਹੇ ਤੋਂ ਲਾਪਤਾ ਹੋਏ ਫੌਜ ਦੇ ਇੱਕ ਜਵਾਨ ਦੀ ਖ਼ਬਰ ਮਿਲੀ ਸੀ। ਜੋ ਹੁਣ ਮਿਲ ਗਿਆ ਹੈ। ਪੁਲਿਸ ਨੇ ਇਹ ਜਾਣਕਾਰੀ ਦਿੱਤੀ। ਲੱਦਾਖ ਵਿੱਚ ਤਾਇਨਾਤ ਜਾਵੇਦ ਅਹਿਮਦ ਵਾਨੀ ਕੁਲਗਾਮ ਜ਼ਿਲ੍ਹੇ ਤੋਂ ਉਸ ਸਮੇਂ ਲਾਪਤਾ ਹੋਇਆ ਸੀ ਜਦੋਂ ਉਹ ਛੱਟੀ ਲੈ ਕੇ ਆਪਣੇ ਘਰ ਆਇਆ ਸੀ।

Advertisements

ਪੁਲਿਸ ਨੇ ਉਸ ਨੂੰ ਲੱਭਣ ਲਈ 5 ਦਿਨਾਂ ਤੱਕ ਸਰਚ ਆਪ੍ਰੇਸ਼ਨ ਚਲਾਇਆ। ਕਸ਼ਮੀਰ ਦੇ ਵਧੀਕ ਪੁਲਿਸ ਡਾਇਰੈਕਟਰ ਵਿਜੇ ਕੁਮਾਰ ਨੇ ਟਵੀਟ ਵਿੱਚ ਕਿਹਾ ਕਿ ਲਾਪਤਾ ਫੌਜ ਦੇ ਜਵਾਨ ਨੂੰ ਕੁਲਗਾਮ ਪੁਲਿਸ ਨੇ ਬਰਾਮਦ ਕਰ ਲਿਆ ਹੈ। ਮੈਡੀਕਲ ਜਾਂਚ ਦੇ ਤੁਰੰਤ ਬਾਅਦ ਪੁੱਛਗਿੱਛ ਸ਼ੁਰੂ ਹੋਵੇਗੀ।

LEAVE A REPLY

Please enter your comment!
Please enter your name here