ਲੁਧਿਆਣਾ ਵਿੱਚ ਦੋ ਨੌਜਵਾਨ ਹਥਿਆਰਾਂ ਦੀ ਨੋਕ ਤੇ ਚੋਰੀ ਕਰ ਹੋਏ ਫਰਾਰ

ਲੁਧਿਆਣਾ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਲੁਧਿਆਣਾ ਦੇ ਜਗੀਰਪੁਰ ਰੋਡ ਸਥਿਤ ਗੌਤਮ ਕਾਲੌਨੀ ਦੇ ਰਹਿਣ ਵਾਲੇ ਨਿੱਕੂ ਯਾਦਵ ਨੇ ਦੱਸਿਆ ਕਿ ਉਹ ਆਪਣੇ ਘਰ ਦੇ ਬਰਾਂਡੇ ਵਿੱਚ ਸੌਂ ਰਿਹਾ ਸੀ। ਅਚਾਨਕ ਉਸਨੂੰ ਘਰ ਵਿੱਚ ਆਵਾਜ਼ ਸੁਣਾਈ ਦਿੱਤੀ। ਉਸਨੇ ਦੇਖਿਆ ਕਿ 2 ਨੌਜਵਾਨ ਉਸਦੇ ਘਰ ਅੰਦਰ ਘੁੰਮ ਰਹੇ ਹਨ।

Advertisements

ਜਦੋਂ ਉਸਨੇ ਨੌਜਵਾਨਾਂ ਨੂੰ ਫੜ੍ਹਨ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮਾ ਨੇ ਤੇਜ਼ਧਾਰ ਹਥਿਆਰ ਕੱਢ ਕੇ ਉਸਨੂੰ ਡਰਾਇਆ ਅਤੇ ਉਸਦੇ ਘਰੋਂ ਮੋਬਾਇਲ, ਪਰਸ ਅਤੇ ਹੋਰ ਸਮਾਨ ਚੋਰੀ ਕਰਕੇ ਫਰਾਰ ਹੋ ਗਏ। ਇਸ ਸਬੰਧੀ ਥਾਣਾ ਟਿੱਬਾ ਨੇ ਨਿੱਕੂ ਯਾਦਵ ਦੀ ਸ਼ਿਕਾਇਤ ਤੇ 2 ਅਣਪਛਾਤੇ ਨੌਜਵਾਨਾਂ ਖ਼ਲਾਫ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।

LEAVE A REPLY

Please enter your comment!
Please enter your name here