
ਮਲੋਟ (ਦ ਸਟੈਲਰ ਨਿਊਜ਼),ਰਿਪੋਰਟ ਪੰਕਜ। ਮਲੋਟ ਦਾ ਇੱਕ ਨੌਜਵਾਨ ਜੋ ਕੈਨੇਡਾ ਗਿਆ ਹੋਇਆ ਸੀ, ਉਸਦੀ ਅਚਾਨਕ ਮੌਤ ਹੁਣ ਦੀ ਖਬਰ ਮਿਲੀ ਹੈ।ਮ੍ਰਿਤਕ ਦੀ ਪਹਿਚਾਣ ਮਨਮੀਤ ਸਿੰਘ ਵਜੋ ਹੋਈ ਹੈ ਜੋ ਕੇ ਡੇਢ ਕੁ ਸਾਲ ਪਹਿਲਾਂ ਆਪਣੀ ਰੋਜ਼ੀ-ਰੋਟੀ ਕਮਾਉਣ ਲਈ ਵਰਕ ਪਰਮਿਟ ਤੇ ਕੈਨੇਡਾ ਗਿਆ ਸੀ।

ਅਚਾਨਕ ਉਸਦੀ ਮੌਤ ਹੋ ਗਈ। ਉਸਦੀ ਮੌਤ ਦੀ ਖਬਰ ਸੁਣ ਕੇ ਪਰਿਵਾਰ ਵਿੱਚ ਸੋਗ ਦੀ ਲਹਿਰ ਫੈਲ ਗਈ।ਨੌਜਵਾਨ ਮਾਂ-ਪਿਉ ਦਾ ਇੱਕਲੌਤਾ ਪੁੱਤ ਸੀ। ਵਾਰਿਸਾਂ ਨੇ ਸਰਕਾਰ ਨੂੰ ਪੁੱਤਰ ਦੀ ਮ੍ਰਿਤਕ ਦੇਹ ਪੰਜਾਬ ਲਿਆਉਣ ਦੀ ਅਪੀਲ ਕੀਤੀ ਹੈ।











