Tuesday, October 20, 2026
Home Latest ਪ੍ਰਵਾਸੀ ਗੂੰਗੀ ਬੋਲੀ ਨਾਬਾਲਗ ਲੜਕੀ ਨਾਲ ਬਲਾਤਕਾਰ ਕਰਨ ਵਾਲੇ 2 ਆਰੋਪੀ ਕਾਬੂ

ਪ੍ਰਵਾਸੀ ਗੂੰਗੀ ਬੋਲੀ ਨਾਬਾਲਗ ਲੜਕੀ ਨਾਲ ਬਲਾਤਕਾਰ ਕਰਨ ਵਾਲੇ 2 ਆਰੋਪੀ ਕਾਬੂ

ਸੁਲਤਾਨਪੁਰ ਲੋਧੀ/ਕਪੂਰਥਲਾ (ਦ ਸਟੈਲਰ ਨਿਊਜ਼),ਗੌਰਵ ਮੜੀਆ: ਰਾਜਪਾਲ ਸਿੰਘ ਸੰਧੂ IPS ਸੀਨੀਅਰ ਪੁਲਿਸ ਕਪਤਾਨ ਕਪੂਰਥਲਾ, ਰਮਨਿੰਦਰ ਸਿੰਘ ਪੁਲਿਸ ਕਪਤਾਨ ਤਫਤੀਸ ਕਪੂਰਥਲਾ ਅਤੇ ਬਬਨਦੀਪ ਸਿੰਘ ਡੀ.ਐਸ.ਪੀ ਸੁਲਤਾਨਪੁਰ ਲੋਧੀ ਦੀ ਅਗਵਾਈ ਹੇਠ ਥਾਣਾ ਸੁਲਤਾਨਪੁਰ ਲੋਧੀ ਲਖਵਿੰਦਰ ਸਿੰਘ ਥਿੰਦ ਦੀ ਨਿਗਰਾਨੀ ਹੇਠ ਏ ਐੱਸ ਆਈ ਲਖਵੀਰ ਸਿੰਘ ਨੂੰ ਸਮੇਤ ਪੁਲਿਸ ਪਾਰਟੀ ਦੇ ਮਿਤੀ 23-8-2023 ਦੀ ਰਾਤ ਨੂੰ ਪ੍ਰਵਾਸੀ ਮਜਦੂਰ ਨੇ ਦੱਸਿਆ ਕਿ ਉਹ ਗੁਰਨਾਮ ਸਿੰਘ ਵਾਸੀ ਪਿੰਡ ਜੱਬੋ ਸੁਧਾਰ ਵਿਖੇ ਨੌਕਰ ਹੈ।

Advertisements

ਉਸਨੇ ਦੱਸਿਆ ਕਿ ਉਸ ਦੀ ਗੂੰਗੀ ਬੋਲੀ ਨਬਾਲਗ ਲੜਕੀ ਨਾਲ ਚਰਨਜੀਤ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਜੱਬੋਸੁਧਾਰ ਥਾਣਾ ਸੁਲਤਾਨਪੁਰ ਲੋਧੀ ਜਿਲਾ ਕਪੂਰਥਲਾ ਵੱਲੋ ਆਪਣੇ ਸਾਥੀ ਨਾਲ ਮਿਲ ਕੇ ਬਲਾਤਕਾਰ ਕੀਤਾ ਗਿਆ ਸੀ। ਜਿਸਤੇ ਮੁਕੱਦਮਾ ਨੰਬਰ 181 ਮਿਤੀ 23-8-2023 ਧਾਰਾ 376 , 6 ਪੋਸਕੋ ਐਕਟ ਥਾਣਾ ਸੁਲਤਾਨਪੁਰ ਲੋਧੀ ਦਰਜ ਰਜਿਸਟਰ ਕੀਤਾ ਗਿਆ ਸੀ।

ਮੁਕੱਦਮਾ ਵਿੱਚ ਲੋੜੀਂਦੇ ਆਰੋਪੀ ਚਰਨਜੀਤ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਜੱਬੋਸੁਧਾਰ ਥਾਣਾ ਸੁਲਤਾਨਪੁਰ ਲੋਧੀ ਨੂੰ ਸਮੇਤ ਉਸਦੇ ਸਾਥੀ ਆਰੋਪੀ ਗੁਰਲਾਲ ਸਿੰਘ ਪੁੱਤਰ ਤਰਲੋਕ ਸਿੰਘ ਵਾਸੀ ਮਹੱਲਾ ਭੱਟੀ ਚੌਕ ਤਲਵੰਡੀ ਚੋਧਰੀਆ ਥਾਣਾ ਤਲਵੰਡੀ ਚੌਧਰੀਆ ਜਿਲਾ ਕਪੂਰਥਲਾ ਨੂੰ ਘਟਨਾ ਤੋ ਮਹਿਜ਼ 48 ਘੰਟਿਆ ਦੇ ਅੰਦਰ ਗ੍ਰਿਫਤਾਰ ਕੀਤਾ ਗਿਆ ਹੈ। ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਤਾ ਕਿ ਅਗਰ ਕੋਈ ਹੋਰ ਦੋਸ਼ੀ ਦਾ ਨਾਮ ਦੌਰਾਨੇ ਤਫਤੀਸ਼ ਆਵੇਗਾ ।ਉਸਨੂੰ ਜਲਦ ਤੋ ਜਲਦ ਗ੍ਰਿਫਤਾਰ ਕੀਤਾ ਜਾਵੇਗਾ।

LEAVE A REPLY

Please enter your comment!
Please enter your name here