ਪਠਾਨਕੋਟ ਵਿੱਚ ਡਿਪਟੀ ਕਮਿਸਨਰ ਨੇ ਕੀਤਾ ਖੇਡਾਂ ਵਤਨ ਪੰਜਾਬ ਦੀਆਂ ਅਧੀਨ ਬਲਾਕ ਪੱਧਰੀ ਖੇਡਾਂ ਦਾ ਸੁਭਅਰੰਭ

ਪਠਾਨਕੋਟ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਵੱਲੋਂ ਪੂਰੇ ਪੰਜਾਬ ਅੰਦਰ ਖੇਡਾਂ ਵਤਨ ਪੰਜਾਬ ਦੀਆਂ-2023 ਅਧੀਨ 1 ਸਤੰਬਰ 2023 ਤੋਂ ਬਲਾਕ ਪੱਧਰੀ ਖੇਡਾਂ ਕਰਵਾਈਆਂ ਜਾ ਰਹੀਆਂ ਹਨ ਅਤੇ ਜਿਸ ਅਧੀਨ ਅੱਜ ਸੀਨੀਅਰ ਸੈਕੰਡਰੀ ਸਕੂਲ ਆਰ.ਐਸ.ਡੀ. ਸਾਹਪੁਰਕੰਡੀ ਅਤੇ ਬਲਾਕ ਘਰੋਟਾ ਵਿਖੇ ਬਲਾਕ ਪੱਧਰੀ ਟੂਰਨਾਮੈਂਟ ਦਾ ਸੁਭਅਰੰਭ ਕੀਤਾ ਗਿਆ ਹੈ। ਇਹ ਪ੍ਰਗਟਾਵਾ ਸ. ਹਰਬੀਰ ਸਿੰਘ ਡਿਪਟੀ ਕਮਿਸਨਰ ਪਠਾਨਕੋਟ ਨੇ ਸੀਨੀਅਰ ਸੈਕੰਡਰੀ ਸਕੂਲ ਆਰ.ਐਸ.ਡੀ. ਸਾਹਪੁਰਕੰਡੀ  ਵਿਖੇ ਖੇਡਾਂ ਵਤਨ ਪੰਜਾਬ ਦੀਆਂ-2023 ਦਾ ਸੁਭਅਰੰਭ ਕਰਨ ਮਗਰੋਂ ਕੀਤਾ।

Advertisements

ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਤੇਜਦੀਪ ਸਿੰਘ ਸੈਣੀ ਐਸ.ਡੀ.ਐਮ. ਧਾਰ ਕਲਾ੍ਹ, ਕਾਲਾ ਰਾਮ ਕਾਂਸਲ ਐਸ. ਡੀ. ਐਮ. ਪਠਾਨਕੋਟ, ਰਾਜੇਸ ਕੁਮਾਰ ਜਿਲ੍ਹਾ ਸਿੱਖਿਆ ਅਫਸਰ ਪਠਾਨਕੋਟ, ਯੁਧਬੀਰ ਸਿੰਘ ਡੀ.ਡੀ.ਪੀ.ਓ. ਪਠਾਨਕੋਟ, ਲਛਮਣ ਸਿੰਘ ਤਹਿਸੀਲਦਾਰ ਪਠਾਨਕੋਟ, ਯਸਪਾਲ ਸਿੰਘ ਤਹਿਸੀਲਦਾਰ ਧਾਰਕਲ੍ਹਾ, ਅਰੁਣ ਸਰਮਾ ਜਿਲ੍ਹਾ ਸਪੋਰਟਸ ਕੋਆਰਡੀਨੇਟਰ , ਜਗਜੀਵਨ ਸਿੰਘ ਜਿਲ੍ਹਾ ਖੇਡ ਅਫਸਰ ਪਠਾਨਕੋਟ, ਪਿ੍ਰੰਸੀਪਲ ਕੁਸਮ, ਪਿ੍ਰੰਸੀਪਲ ਨੀਰੂ ਕਟੋਚ, ਸੁਭਾਸ ਭੱਟ, ਅਜੀਤ ਸਿੰਘ, ਕੁਲਵਿੰਦਰ ਸਿੰਘ, ਅਸਵਨੀ ਕੁਮਾਰ, ਹਰੀਸ ਕੁਮਾਰ, ਅਮਰਜੀਤ ਸਿੰਘ, ਰਜਨੀ ਸੈਣੀ, ਪਰਵੀਨ ਬਾਲਾ, ਮਨਜੀਤ ਸਿੰਘ, ਰਾਣੋ ਦੇਵੀ, ਸੰਜੀਵ ਅਤੇ ਹੋਰ ਅਧਿਕਾਰੀ ਵੀ ਹਾਜਰ ਸਨ।

ਜਿਕਰਯੋਗ ਹੈ ਕਿ ਖੇਡਾਂ ਵਤਨ ਪੰਜਾਬ ਦੀਆਂ ਅਧੀਨ ਅੱਜ ਪਹਿਲੇ ਦਿਨ ਸੀਨੀਅਰ ਸੈਕੰਡਰੀ ਸਕੂਲ ਆਰ.ਐਸ.ਡੀ. ਸਾਹਪੁਰਕੰਡੀ ਵਿਖੇ ਵਰਗ-14 ਅਤੇ 17 ਅਧੀਨ ਲੜਕੇ/ਲੜਕੀਆਂ ਦੇ ਖੇਡ ਮੁਕਾਬਲੇ ਕਰਵਾਏ ਗਏ। ਜਿਸ ਅਧੀਨ ਵਰਗ-14 ਵਿੱਚ ਲੜਕੇ ਵਿੱਚ ਖੋ-ਖੋ ਵਿੱਚ ਐਮ.ਸੀ.ਐਸ. ਪਠਾਨਕੋਟ ਦੀ ਟੀਮ ਪਹਿਲੇ ਨੰਬਰ ਤੇ ਅਤੇ ਸੈਨਿਕ ਪਬਲਿਕ ਸਕੂਲ ਬੁੰਗਲ ਦੀ ਟੀਮ ਦੁਸਰੇ ਨੰਬਰ ਤੇ ਰਹੀ, ਰਸਾਕੱਸੀ ਵਿੱਚ ਸਰਕਾਰੀ ਮਾੱਡਲ ਸਕੂਲ ਸਾਹਪੁਰਕੰਡੀ ਟਾਊਨਸਿਪ ਦੀ ਟੀਮ ਪਹਿਲੇ ਨੰਬਰ ਤੇ ਅਤੇ ਧਾਰ ਖੁਰਦ ਦੀ ਟੀਮ ਦੂਸਰੇ ਨੰਬਰ ਤੇ ਰਹੀ, 600 ਮੀਟਰ ਰੇਸ ਵਿੱਚ ਨਾਵੇਦ ਨੇ ਪਹਿਲਾ, ਸੰਯਮ ਨੇ ਦੂਸਰਾ ਅਤੇ ਅਭਿਸੇਕ ਸਰਮਾ ਨੇ ਤੀਸਰਾ ਸਥਾਨ , ਲਾਂਗ ਜੰਪ ਵਿੱਚ ਅਭਿਸੇਕ ਨੇ ਪਹਿਲਾ, ਸੰਯਮ ਨੇ ਦੂਸਰਾ ਅਤੇ ਹਰਸ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ, ਸਾੱਟ ਪੁੱਟ ਵਿੱਚ ਰੀਤਿਕਾ ਸਰਮਾ ਨੇ ਪਹਿਲਾ, ਦਿਵਿਆਂਗ ਮਾਨਕੋਟੀਆ ਨੇ ਦੂਸਰਾ ਅਤੇ ਤਨਵੀਰ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ, ਇਸੇ ਹੀ ਤਰ੍ਹਾਂ ਵਰਗ-14 ਅਧੀਨ ਲੜਕੀਆਂ ਦੇ ਖੇਡ ਮੁਕਾਬਲਿਆਂ ਵਿੱਚ ਸੈਨਿਕ ਪਬਲਿਕ ਸਕੂਲ ਬੁੰਗਲ ਨੇ ਪਹਿਲਾ ਅਤੇ ਸਰਕਾਰੀ ਹਾਈ ਸਕੂਲ ਥਰਿਆਲ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਰਸਾਕੱਸੀ ਵਿੱਚ ਸਰਕਾਰੀ ਮਾੱਡਲ ਸਕੂਲ ਸਾਹਪੁਰਕੰਡੀ ਟਾਊਨਸਿਪ ਨੇ ਪਹਿਲਾ ਅਤੇ ਐਮ.ਸੀ.ਐਸ. ਪਠਾਨਕੋਟ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ, ਲਾੱਗਜੰਪ ਵਿੱਚ ਨੇਹਾ ਨੇ ਪਹਿਲਾ, ਜਾਨਵੀ ਨੇ ਦੂਸਰਾ ਅਤੇ ਰੁਵੀਨਾ ਨੇ ਤੀਸਰਾ ਸਥਾਨ, 600 ਮੀਟਰ ਰੇਸ ਵਿੱਚ ਨੇਹਾ ਨੇ ਪਹਿਲਾ, ਕੋਮਲ ਨੇ ਦੂਸਰਾ ਅਤੇ ਮਾਨਵੀ ਦੇਵੀ ਨੇ ਤੀਸਰਾ ਸਥਾਨ, ਸਾਟਪੁੱਟ ਵਿੱਚ ਪੀਹੂ ਪਹਿਲੇ ਨੰਬਰ ਤੇ ਰਹੀ। ਇਸ ਤਰ੍ਹਾਂ ਖੇਡਾਂ ਵਤਨ ਪੰਜਾਬ ਦੀਆਂ ਅਧੀਨ ਅੱਜ ਪਹਿਲੇ ਦਿਨ ਵੱਖ ਵੱਖ ਅੱਠ ਖੇਡਾਂ ਦੇ ਮੁਕਾਬਲੇ ਕਰਵਾਏ ਗਏ।

ਜਿਕਰਯੋਗ ਹੈ ਕਿ ਸ. ਹਰਬੀਰ ਸਿੰਘ ਡਿਪਟੀ ਕਮਿਸਨਰ ਪਠਾਨਕੋਟ ਨੇ ਸਾਰੇ ਖਿਡਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਖੇਡਾਂ ਵਿੱੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਵੱਲੋਂ ਸਾਰੇ ਸਟਾਫ ਨੂੰ ਵੀ ਖੇਡਾਂ ਵਤਨ ਪੰਜਾਬ ਦੀਆਂ ਕਰਵਾਉਂਣ ਲਈ ਸੁਭਕਾਮਨਾਵਾਂ ਦਿੱਤੀਆਂ। ਇਸ ਮੋਕੇ ਤੇ ਉਨ੍ਹਾਂ ਵੱਲੋਂ ਖੇਡਾਂ ਸੁਰੂ ਕਰਨ ਦੀ ਪ੍ਰਵਾਨਗੀ ਵੀ ਦਿੱਤੀ ਗਈੇ। ਇਸ ਮੋਕੇ ਤੇ ਸੰਬੋਧਤ ਕਰਦਿਆਂ ਸ. ਹਰਬੀਰ ਸਿੰਘ ਡਿਪਟੀ ਕਮਿਸਨਰ ਪਠਾਨਕੋਟ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖੇਡਾਂ ਵਤਨ ਪੰਜਾਬ ਦੀਆ-2023 ਅਧੀਨ ਪਹਿਲੇ ਬਲਾਕ ਪੱਧਰੀ, ਫਿਰ ਜਿਲ੍ਹਾ ਪੱਧਰੀ ਅਤੇ ਪੰਜਾਬ ਪੱਧਰੀ ਖੇਡਾਂ ਵਿੱਚ ਜਿਲ੍ਹੇ ਅੰਦਰ ਕਰਵਾਈਆਂ ਜਾਣੀਆਂ ਹਨ। ਉਨ੍ਹਾਂ ਖਿਡਾਰੀਆਂ ਨੂੰ ਪੇ੍ਰਰਿਤ ਕਰਦਿਆਂ ਕਿਹਾ ਕਿ ਖੇਡਾਂ ਸਾਡੇ ਜੀਵਨ ਦਾ ਅਹਿਮ ਅੰਗ ਹਨ ਇਸ ਨਾਲ ਸਾਨੂੰ ਅੱਗੇ ਵੱਧਣ ਦੀ ਭਾਵਨਾ ਪੈਦਾ ਹੁੰਦੀ ਹੈ ਅਤੇ ਅਸੀਂ ਸਰੀਰਿਕ ਤੋਰ ਤੇ ਵੀ ਤੰਦਰੁਸਤ ਰਹਿੰਦੇ ਹਾਂ। ਉਨ੍ਹਾਂ ਕਿਹਾ ਕਿ ਉਹ ਉਮੀਦ ਕਰਦੇ ਹਨ ਕਿ ਸਾਰੇ ਖਿਡਾਰੀ ਅਨੁਸਾਸਨ ਦੀ ਪਾਲਣਾ ਕਰਦੇ ਹੋਏ ਇਨ੍ਹਾਂ ਖੇਡਾਂ ਵਿੱਚ ਭਾਗ ਲੈਣਗੇ। ਅੰਤ ਵਿੱੱਚ ਖੇਡ ਵਿਭਾਗ ਅਤੇ ਸਿੱਖਿਆ ਵਿਭਾਗ ਵੱਲੋਂ ਇੱਕ ਯਾਦਗਾਰ ਚਿੰਨ੍ਹ ਭੇਂਟ ਕਰਕੇ ਮੁੱਖ ਮਹਿਮਾਨ ਡਿਪਟੀ ਕਮਿਸਨਰ ਪਠਾਨਕੋਟ ਨੂੰ ਸਨਮਾਨਤ ਕੀਤਾ ਗਿਆ ।

LEAVE A REPLY

Please enter your comment!
Please enter your name here