ਫ਼ਿਰੋਜ਼ਪੁਰ ‘ਚ ਬੀਐੱਸਐੱਫ ਨੇ ਸਬ-ਇੰਸਪੈਕਟਰ ਤੇ ਕਾਂਸਟੇਬਲ ਨੂੰ 2 ਕਿੱਲੋਂ ਹੈਰੋਇਨ, 1 ਰਿਵਾਲਵਰ ਸਮੇਤ ਕੀਤਾ ਕਾਬੂ

ਫ਼ਿਰੋਜ਼ਪੁਰ (ਦ ਸਟੈਲਰ ਨਿਊਜ਼), ਪਲਕ। ਫ਼ਿਰੋਜ਼ਪੁਰ ਵਿੱਚ ਬੀਤੀ ਰਾਤ ਬੀ.ਐੱਸ.ਐੱਫ ਜਵਾਨਾਂ ਨੇ ਬੀਓਪੀ ਸਤਪਾਲ ਨੇੜੇ ਜੱਲੋ ਚੌਕ ਤੋਂ ਪੰਜਾਬ ਪੁਲਿਸ ਦੇ ਇੱਕ ਸਬ-ਇੰਸਪੈਕਟਰ ਤੇ ਕਾਂਸਟੇਬਲ ਨੂੰ 2 ਕਿੱਲੋਂ ਹੈਰੋਇਨ, 1 ਰਿਵਾਲਵਰ ਅਤੇ 17 ਰੌਂਦ ਹੈਰੋਇਨ ਸਮੇਤ ਕਾਬੂ  ਕੀਤਾ ਗਿਆ ਹੈ। ਦੋਵਾਂ ਦੀ ਪਹਿਚਾਣ ਸਬ ਇੰਸਪੈਕਟਰ ਨਿਸ਼ਾਨ ਸਿੰਘ ਅਤੇ ਹੈੱਡ ਕਾਂਸਟੇਬਲ ਹਰਵਿੰਦਰ ਸਿੰਘ ਵਜੋਂ ਹੋਈ ਹੈ।

Advertisements

ਜਾਣਕਾਰੀ ਮੁਤਾਬਕ ਦੋਵੇਂ ਮੁਲਾਜ਼ਮ ਵਰਦੀ ਵਿੱਚ ਸਨ ਅਤੇ ਆਪਣੀ ਮਾਰੂਤੀ ਸਵਿਫਟ ਕਾਰ ਵਿੱਚ ਟੇਡੀਵਾਲਾ ਵਾਲੇ ਪਾਸਿਓਂ ਆ ਰਹੇ ਸਨ। ਜਦੋਂ ਬੀ.ਐੱਸ.ਐੱਫ. ਨੇ ਉਨ੍ਹਾਂ ਨੂੰ ਰੋਕ ਕੇ ਚੈਕਿੰਗ ਕੀਤੀ ਤਾਂ ਉਸਦੀ ਕਾਰ ਦੇ ਸੱਜੇ ਪਹੀਏ ਵਿੱਚ ਛੁਪੀ ਹੋਈ ਹੈਰੋਇਨ ਦੇ ਦੋ ਪੈਕੇਟ ਅਤੇ 32 ਬੋਰ ਦਾ ਇੱਕ ਨਿੱਜੀ ਰਿਵਾਲਵਰ ਵੀ ਬਰਾਮਦ ਹੋਇਆ। ਦੋਵਾਂ ਨੂੰ ਗ੍ਰਿਫ਼ਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

LEAVE A REPLY

Please enter your comment!
Please enter your name here