ਬਿਜਲੀ ਮਹਿਕਮੇ ਦੀ ਅਣਗਹਿਲੀ ਕਾਰਨ ਕਰੰਟ ਲੱਗਣ ਨਾਲ ਔਰਤ ਦੀ ਹੋਈ ਮੌਤ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼), ਰਿਪੋਰਟ- ਗੁਰਜੀਤ ਸੋਨੂੰ/ ਇੰਦਰਜੀਤ ਹੀਰਾ। ਥਾਣਾ ਮੇਹਟੀਆਣਾ ਅਧੀਨ ਆਉਂਦੇ ਪਿੰਡ ਸਲੇਮਪੁਰ ਵਿਖੇ ਬਿਜਲੀ ਦੀ ਤਾਰ ਨਾਲੋਂ ਕਰੰਟ ਲੱਗਣ ਕਾਰਨ ਇੱਕ 45 ਸਾਲ ਦੀ ਔਰਤ ਦੀ ਮੌਤ ਹੋ ਗਈ ਹੈ। ਥਾਣਾ ਮੇਹਟੀਆਣਾ ਦੀ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਸੁਰਿੰਦਰਪਾਲ ਪੁੱਤਰ ਸ਼ੰਕਰ ਦਾਸ ਪਿੰਡ ਸਲੇਮਪੁਰ ਨੇ ਦੱਸਿਆ ਕਿ ਮਿਤੀ 20 ਸਤੰਬਰ ਨੂੰ ਮੇਰੀ ਪਤਨੀ ਪਰਮਜੀਤ ਕੌਰ ਆਪਣੀ ਜੇਠਾਣੀ ਨਾਲ ਖੇਤਾਂ ਤੋਂ ਪੱਠੇ ਲੈਣ ਗਈ ਸੀ।

Advertisements

ਇਸੇ ਦੌਰਾਨ ਝੋਨੇ ਦੇ ਖੇਤ ਵਿਚ ਬਿਜਲੀ ਮਰਨਾਈਆਂ ਕਲਾਂ ਤੋਂ ਆਉਂਦੀ ਬਿਜਲੀ ਦੀ ਸਪਲਾਈ ਦੀ ਤਾਰ ਝੋਨੇ ਦੇ ਖੇਤ ਵਿੱਚ ਟੁੱਟੀ ਪਈ ਸੀ। ਜਿਸ ਨੂੰ ਉਸ ਤੋਂ ਕਰੰਟ ਲੱਗਿਆ ਮੇਰੀ ਪਤਨੀ ਦੀ ਮੌਤ ਹੋ ਗਈ। ਇਸੇ ਸਬੰਧੀ ਬਿਜਲੀ ਮਹਿਕਮੇ ਨੂੰ ਟੁੱਟੀ ਹੋਈ ਤਾਰ ਬਾਰੇ ਕਾਸ਼ਤਕਾਰ ਕੁਲਵਿੰਦਰ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਬਡਿਆਲ ਨੇ ਸੂਚਿਤ ਵੀ ਕੀਤਾ ਸੀ, ਪਰ ਬਿਜਲੀ ਮਹਿਕਮੇ ਦੀ ਅਣਗਹਿਲੀ ਕਾਰਨ ਮੇਰੀ ਪਤਨੀ ਦੀ ਮੌਤ ਹੋ ਗਈ। ਜਿਸ ਸਬੰਧੀ ਮੌਕੇ ਤੇ ਥਾਣਾ ਦੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਉਸ ਪੋਸਟਮਾਸਟਮ ਲਈ ਰੱਖ ਦਿੱਤਾ ਗਿਆ ਹੈ। ਇਸ ਹੋਈ ਘਟਨਾ ਸਬੰਧੀ ਕੁਝ ਪਿੰਡ ਵਾਸੀਆਂ ਨੇ ਬਿਜਲੀ ਮਹਿਕਮੇ ਸਬੰਧੀ ਨਾਅਰੇਬਾਜ਼ੀ ਵੀ ਕੀਤੀ।

LEAVE A REPLY

Please enter your comment!
Please enter your name here