ਕਾਦੀਆਂ ਵਿਖੇ ਪ੍ਰਵਾਸੀ ਮਜ਼ਦੂਰ ਦੀ ਕਰੰਟ ਲੱਗਣ ਕਾਰਨ ਹੋਈ ਮੌਤ

ਬਟਾਲਾ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਬਟਾਲਾ ਵਿੱਚ ਇੱਕ ਪ੍ਰਵਾਸੀ ਮਜ਼ਦੂਰ ਦੀ ਪੱਖਾ ਚਾਲੂ ਕਰਦੇ ਸਮੇ ਕਰੰਟ ਲੱਗਣ ਨਾਲ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਹਿਚਾਣ ਰੋਹਿਤ ਪੁੱਤਰ ਪਲਟੂ ਵਾਸੀ ਗੋਰਖਪੁਰ ਯੂਪੀ ਵਜੋ ਹੋਈ ਹੈ।ਦੱਸਿਆ ਜਾ ਰਿਹਾ ਹੈ ਕਿ ਉਹ ਵਿਅਕਤੀ ਕਾਦੀਆਂ ਵਿਖੇ ਟਿਸ਼ੂ ਬਨਾਉਣ ਵਾਲੀ ਕੰਪਨੀ ਵਿੱਚ ਕੰਮ ਕਰਦਾ ਸੀ ਅਤੇ ਉਹ ਕੁਆਰਟਰ ਵਿੱਚ ਇੱਕਲਾ ਰਹਿੰਦਾ ਸੀ। ਉਹ ਦੋ ਦਿਨ ਤੋਂ ਕੰਮ ਤੇ ਨਹੀ ਜਾ ਰਿਹਾ ਸੀ।

Advertisements

ਕੰਪਨੀ ਦੇ ਮਾਲਕ ਨੇ ਆ ਕੇ ਜਦੋ ਦੇਖਿਆ ਤਾਂ ਉਸਦੇ ਕਮਰੇ ਵਿੱਚੋ ਬਦਬੂ ਆ ਰਹੀ ਸੀ ਤੇ ਜਦੋ ਕਮਰਾ ਖੋਲਿਆ ਤਾਂ ਉਸਦੀ ਮੌਤ ਹੋ ਚੁੱਕੀ ਸੀ। ਜਾਣਕਾਰੀ ਮੁਤਾਬਕ ਉਸਦੀ ਮੌਤ ਕਰੰਟ ਲੱਗਣ ਨਾਲ ਹੋਈ ਸੀ। ਪੁਲਿਸ ਨੇ ਲਾਸ਼ ਨੂੰ ਕਬਜੇ ਵਿੱਚ ਲੈ ਕੇ ਪਰਿਵਾਰਕ ਮੈਬਰਾਂ ਨੂੰ ਸੌਪ ਦਿੱਤੀ ਹੈ।

LEAVE A REPLY

Please enter your comment!
Please enter your name here