
ਅੰਮ੍ਰਿਤਸਰ (ਦ ਸਟੈਲਰ ਨਿਊਜ਼), ਪਲਕ। ਅੰਮ੍ਰਿਤਸਰ ਤੋਂ ਇੱਕ ਖਬਰ ਮਿਲੀ ਹੈ, ਜਿੱਥੇ ਕਿ ਮਜੀਠਾ ਰੋਡ ਤੇ ਸਥਿਤ ਦਵਾਈ ਫੈਕਟਰੀ ਕੁਆਲਟੀ ਫਾਰਮਾਸਿਊਟੀਕਲ ਲਿਮਟਿਡ ਵਿੱਚ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਕਾਰਨ ਫੈਕਟਰੀ ਵਿੱਚ ਪਏ 500 ਦੇ ਕਰੀਬ ਕੈਮੀਕਲ ਡਰੰਮ ਫੱਟ ਗਏ।

ਇਸ ਘਟਨਾ ਵਿੱਚ 4 ਲੋਕਾਂ ਦੀ ਮੌਤ ਹੋ ਗਈ ਅਤੇ ਕਰੀਬ 7 ਲੋਕ ਲਾਪਤਾ ਦੱਸੇ ਜਾ ਰਹੇ ਹਨ। ਕਾਫੀ ਘੰਟਿਆਂ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੱਲੋਂ ਅੱਗ ਤੇ ਕਾਬੂ ਪਾਇਆ ਗਿਆ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ।











