Monday, October 19, 2026
Home Latest ਲੁਧਿਆਣਾ ‘ਚ ਸੀਮੈਂਟ ਮਿਕਸਰ ਦਾ ਟਰੱਕ ਗਿੱਲ ਨਹਿਰ ਵਿੱਚ ਡਿੱਗਣ ਕਾਰਨ ਡਰਾਈਵਰ...

ਲੁਧਿਆਣਾ ‘ਚ ਸੀਮੈਂਟ ਮਿਕਸਰ ਦਾ ਟਰੱਕ ਗਿੱਲ ਨਹਿਰ ਵਿੱਚ ਡਿੱਗਣ ਕਾਰਨ ਡਰਾਈਵਰ ਤੇ ਕੰਡਰਕਟਰ ਹੋਏ ਜ਼ਖ਼ਮੀ 

ਲੁਧਿਆਣਾ (ਦ ਸਟੈਲਰ ਨਿਊਜ਼), ਪਲਕ। ਲੁਧਿਆਣਾ ਵਿੱਚ ਸੀਮੈਂਟ ਮਿਕਸਰ ਦਾ ਟਰੱਕ ਗਿੱਲ ਨਹਿਰ ਵਿੱਚ ਡਿੱਗ  ਗਿਆ। ਤੇਜ਼ ਰਫ਼ਤਾਰ ਹੋਣ ਕਾਰਨ ਡਰਾਈਵਰ ਕੰਟਰੋਲ ਗੁਆ ਬੈਠਾ। ਇਸ ਦੌਰਾਨ ਸਾਹਮਣੇ ਤੋਂ ਆ ਰਹੇ ਟਰੱਕ ਨਾਲ ਉਸ ਦੀ ਟੱਕਰ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਟਰੱਕ ਬੁਰਾ ਤਰ੍ਹਾਂ ਨੁਕਸਾਨਿਆ ਗਿਆ।

Advertisements

ਜਾਣਕਾਰੀ ਅਨੁਸਾਰ ਹਾਦਸੇ ਵਿੱਚ ਡਰਾਈਵਰ ਅਤੇ ਕੰਡਕਟਰ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਦੋਵਾਂ ਨੂੰ ਹਸਪਤਾਲ ਪਹੁੰਚਾਇਆ ਗਿਆ। ਚਸ਼ਮਦੀਦਾਂ ਅਨੁਸਾਰ ਇਸ ਸੜਕ ਤੇ ਡਰਾਈਵਰ ਲਾਪਰਵਾਹੀ ਨਾਲ ਗਲਤੀ ਦਿਸ਼ਾ ਵੱਲ ਗੱਡੀ ਚਲਾ ਦਿੰਦੇ ਹਨ, ਜਿਸ ਕਾਰਨ ਅਜਿਹੇ ਹਾਦਸੇ ਵਾਪਰ ਰਹੇ ਹਨ। ਸਥਾਨਕ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ। ਫਿਲਹਾਲ ਸੀਮੈਂਟ ਮਿਕਸਰ ਵਾਲੇ ਟਰੱਕ ਨੂੰ ਨਹਿਰ ਵਿੱਚੋਂ ਬਾਹਰ ਕੱਢਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here