ਛੇ ਜ਼ਿਲ੍ਹਿਆਂ ਨੂੰ ਹਰਾ ਕੇ ਰੇਲਵੇ ਮੰਡੀ ਨੇ ਕਲਾ ਉਤਸਵ ਵਿੱਚ ਬਣਾਈ ਆਪਣੀ ਪਕੜ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜੋਨ ਪੱਧਰੀ ਕਲਾ ਉਤਸਵ ਕਰਵਾਇਆ ਗਿਆ। ਜਿਸ ਵਿੱਚ ਛੇ ਜ਼ਿਲ੍ਹਿਆਂ (ਲੁਧਿਆਣਾ ਮੋਗਾ ਜਲੰਧਰ ਨਵਾਂ ਸ਼ਹਿਰ ਰੂਪ ਨਗਰ ਅਤੇ ਹੁਸ਼ਿਆਰਪੁਰ) ਨੇ ਭਾਗ ਲਿਆ ।ਸਰਕਾਰੀ ਕੰਨਿਆ ਸੈਕੰਡਰੀ ਸਕੂਲ ਰੇਲਵੇ ਮੰਡੀ ਦੀਆਂ ਦੋਨੋਂ ਵਿਦਿਆਰਥੀਆਂ ਜਿਨਾਂ ਨੇ ਜ਼ਿਲ੍ਹਾ ਪੱਧਰ ਤੇ ਪਹਿਲਾ ਸਥਾਨ ਹਾਸਿਲ ਕੀਤਾ ਸੀ ਜੋਨ ਪੱਧਰ ਤੇ ਵੀ ਪਹਿਲਾ ਸਥਾਨ ਹਾਸਲ ਕਰਕੇ ਸਟੇਟ ਪਧਰੀ ਮੁਕਾਬਲੇ ਵਿੱਚ ਆਪਣਾ ਸਥਾਨ ਪੱਕਾ ਕੀਤਾ।

Advertisements

ਖੁਸ਼ੀ ਨੂੰ ਸਾਂਝਾ ਕਰਦੇ ਹੋਏ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਲਲਿਤਾ ਅਰੋੜਾ ਜੀ ਨੇ ਦੱਸਿਆ ਕਿ ਮੁਸਕਾਨ ਨੇ ਲੋਕ ਨਾਚ ਵਿੱਚ ਅਤੇ ਆਭਾ ਨੇ ਇੰਡੀਜੀਨੀਅਸ ਟੁਆਏ ਅਤੇ ਗੇਮ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਸਕੂਲ ਪਹੁੰਚਣ ਤੇ ਸਵੇਰ ਦੀ ਸਭਾ ਵਿੱਚ ਇਹਨਾਂ ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਇਹਨਾਂ ਦੇ ਗਾਈਡ ਅਧਿਆਪਕ ਸ੍ਰੀਮਤੀ ਕਮਲਜੀਤ ਕੌਰ ਅਤੇ ਸ਼੍ਰੀਮਤੀ ਤਰਨਪ੍ਰੀਤ ਕੌਰ ਦਾ ਵੀ ਸਨਮਾਨ ਕੀਤਾ ਗਿਆ। ਪ੍ਰਿੰਸੀਪਲ ਮੈਡਮ ਜੀ ਨੇ ਦੱਸਿਆ ਕਿ ਇਹ ਬੱਚੇ ਹੋਣ ਸਟੇਟ ਪੱਧਰ ਦੇ ਮੁਕਾਬਲੇ ਲਈ ਹਿੱਸਾ ਲੈਣ ਜਾਣਗੇ ।

LEAVE A REPLY

Please enter your comment!
Please enter your name here