
ਦਿੱਲੀ (ਦ ਸਟੈਲਰ ਨਿਊਜ਼), ਪਲਕ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਾਜ਼ੀਆਬਾਦ ਦੇ ਵਸੁੰਦਰਾ ਸੈਕਟਰ-8 ਵਿੱਚ ਬਣੇ ਸਟੇਸ਼ਨ ਤੋਂ ‘ਰੈਪਿਡ ਟ੍ਰੇਨ’ (ਨਮੋ ਭਾਰਤ) ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। 21 ਅਕਤੂਬਰ ਤੋਂ ਰੈਪਿਡ ਟ੍ਰੇਨ ਸੇਵਾ ਆਮ ਲੋਕਾਂ ਲਈ ਸ਼ੁਰੂ ਹੋ ਜਾਵੇਗੀ। ਪ੍ਰਧਾਨ ਮੰਤਰੀ ਮੋਦੀ ਨੇ ਟ੍ਰੇਨ ਨੂੰ ਝੰਡੀ ਦਿਖਾਉਣ ਤੋਂ ਬਾਅਦ ਸਕੂਲੀ ਬੱਚਿਆਂ ਨਾਲ ਟ੍ਰੇਨ ਵਿੱਚ ਬੈਠ ਕੇ ਸਫ਼ਰ ਦਾ ਆਨੰਦ ਲਿਆ ਅਤੇ ਬੱਚਿਆਂ ਨਾਲ ਗੱਲਬਾਤ ਵੀ ਕੀਤੀ।

ਰਾਸ਼ਟਰੀ ਰਾਜਧਾਨੀ ਖੇਤਰ ਟਰਾਂਸਪੋਰਟ ਕਾਰਪੋਰੇਸ਼ਨ (ਐੱਨ.ਸੀ.ਆਰ.ਟੀ.ਸੀ.) ਐੱਨ.ਸੀ.ਆਰ. ਵਿੱਚ ਇਸ ਖੇਤਰੀ ਰੈਪਿਡ ਟ੍ਰਾਂਜਿਟ ਸਿਸਟਮ ਦਾ ਅਜਿਹਾ ਨੈੱਟਵਰਕ ਤਿਆਰ ਕਰ ਰਿਹਾ ਹੈ, ਜਿਸਨੂੰ ਦਿੱਲੀ ਮੈਟ੍ਰੋ ਦੀਆਂ ਵੱਖ-ਵੱਖ ਲਾਈਨਾਂ ਦੇ ਨਾਲ ਜੋੜਿਆ ਜਾਵੇਗਾ। ਇਹ ਅਲਵਰ, ਪਾਨੀਪਤ ਅਤੇ ਮੇਰਠ ਵਰਗੇ ਸ਼ਹਿਰਾਂ ਨੂੰ ਵੀ ਦਿੱਲੀ ਨਾਲ ਜੋੜਨਗੇ।












