ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਵਾਉਣ ਤੇ ਹਾਅ ਦਾ ਨਾਅਰਾ ਲਾਉਣ ਵਾਲੀ ਬੇਗਮ ਮੁਨੱਵਰ ਨਿਸਾ ਦਾ ਹੋਇਆ ਦੇਹਾਂਤ

ਮਾਲੇਰਕੋਟਲਾ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਮਾਲੇਰਕੋਟਲਾ ਰਿਹਾਸਤ ਦੀ 8ਵੀ ਪੀੜ੍ਹੀ ਬੇਗਮ ਮੁਨੱਵਰ-ਉਨ-ਨਿਸਾ ਦਾ ਦੇਹਾਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦੇ ਮੁਹੰਮਦ ਮਹਿਮੂਦ ਨੇ ਦੱਸਿਆ ਕਿ ਉਹ ਪਿਛਲੇ 1 ਹਫਤੇ ਤੋ ਬਿਮਾਰ ਸਨ ਉਹਨਾਂ ਨੂੰ ਇਨਫੈਕਸ਼ਨ ਅਤੇ ਵਾਇਰਲ ਹੋ ਗਿਆ ਸੀ ਜਿਸਦੇ ਚੱਲਦੇ ਉਹਨਾਂ ਨੂੰ ਹਜ਼ਰਤ ਹਲੀਨਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਅਤੇ ਇਲਾਜ ਦੇ ਦੌਰਾਨ ਉਹਨਾਂ ਦੀ ਮੌਤ ਹੋ ਗਈ।

Advertisements

ਬੇਗਮ ਮੁਨੱਵਰ-ਉਨ-ਨਿਸਾ ਦੇ ਦਿਹਾਂਤ ਤੇ ਬਿਕਰਮ ਮਜੀਠੀਆ ਨੇ ਦੁੱਖ ਜਤਾਇਆ ਅਤੇ ਉਹਨਾਂ ਨੇ ਟਵੀਟ ਕਰਦਿਆਂ ਲਿਖਿਆ,” ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਵਾਉਣ ਤੇ ਹਾਅ ਦਾ ਨਾਅਰਾ ਮਾਰਨ ਵਾਲੇ ਨਵਾਬ ਸ਼ੇਰ ਮੁਹੰਮਦ ਖਾਨ ਦੇ ਪਰਿਵਾਰ ਦੀ ਆਖਰੀ ਬੇਗਮ ਮੁਨੱਵਰ ਨਿਸਾ ਦਾ ਦਿਹਾਂਤ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ ਅਤੇ ਉਹਨਾਂ ਨੇ ਕਿਹਾ ਕਿ ਅਕਾਲ ਪੁਰਖ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਜਗ੍ਹਾ ਦੇਵੇ।”

LEAVE A REPLY

Please enter your comment!
Please enter your name here