ਚੰਡੀਗੜ੍ਹ (ਦ ਸਟੈਲਰ ਨਿਊਜ਼), ਪਲਕ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਨਿੱਜੀ ਸਕਿਓਰਿਟੀ ਵਿੱਚ ਤਾਇਨਾਤ ਮੁਲਾਜ਼ਮ ਅਵਤਾਰ ਸਿੰਘ ਦੀ ਮੌਤ ਹੋ ਗਈ ਹੈ। ਮੁੱਖ ਮੰਤਰੀ ਮਾਨ ਨੇ ਇਸ ਸਬੰਧੀ ਟਵੀਟ ਕੀਤਾ ਹੈ ਕਿ ਮੇਰੇ ਨਾਲ 2017 ਤੋਂ ਛੋਟੇ ਭਰਾ ਵਾਂਗ ਸਕਿਓਰਿਟੀ ਵਿੱਚ ਫਰਜ਼ ਨਿਭਾਉਣ ਵਾਲੇ ਅਵਤਾਰ ਸਿੰਘ ਵਾਲੀਵਾਲ ਦੇ ਬਹੁਤ ਸ਼ਾਨਦਾਰ ਖਿਡਾਰੀ ਸਨ। ਅਵਤਾਰ ਸਿੰਘ ਅਚਾਨਕ ਸੰਸਾਰ ਤੋਂ ਵਿਦਾ ਹੋ ਗਏ। ਪਰਿਵਾਰ ਦੇ ਨਾਲ-ਨਾਲ ਮੇਰੇ ਲਈ ਵੀ ਨਿੱਜੀ ਸਦਮਾ ਹੈ, ਵਾਹਿਗੁਰੂ ਭਾਣੇ ਚ ਰੱਖੇ…।
Advertisements