Monday, October 19, 2026
Home Latest ਜਲੰਧਰ ਵਿੱਚ ਫਰਿੱਜ ਦੀ ਗੈਸ ਲੀਕ ਹੋਣ ਕਾਰਨ ਹੋਇਆ ਧਮਾਕਾ, 2 ਦੀ...

ਜਲੰਧਰ ਵਿੱਚ ਫਰਿੱਜ ਦੀ ਗੈਸ ਲੀਕ ਹੋਣ ਕਾਰਨ ਹੋਇਆ ਧਮਾਕਾ, 2 ਦੀ ਮੌਤ, 1 ਦੀ ਹਾਲਤ ਗੰਭੀਰ

ਜਲੰਧਰ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਜਲੰਧਰ ਦੀ ਨਵੀ ਦਾਣਾ ਮੰਡੀ ਨੇੜੇ ਸਤਨਾਮ ਨਗਰ ਵਿੱਚ ਫਰਿੱਜ ਦੇ ਕੰਪ੍ਰੈਸ਼ਰ ਦੀ ਗੈਸ ਲੀਕ ਹੋਣ ਕਾਰਨ ਧਮਾਕਾ ਹੋ ਗਿਆ ਅਤੇ ਅੱਗ ਫੈਲ ਗਈ, ਜਿਸ ਨਾਲ 2 ਲੋਕਾਂ ਦੀ ਮੌਤ ਹੋ ਗਈ ਤੇ 1 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਮ੍ਰਿਤਕਾਂ ਦੀ ਪਹਿਚਾਣ ਹਰਪਾਲ ਸਿੰਘ ਉਮਰ 45 ਸਾਲਾ ਅਤੇ ਉਸਦਾ ਪੁੱਤਰ ਜਸ਼ਨ ਸਿੰਘ ਉਮਰ 17 ਸਾਲਾ ਵਜੋ ਹੋਈ ਹੈ, ਜ਼ਖਮੀ ਦੀ ਪਹਿਚਾਣ ਜਤਿੰਦਰ ਸਿੰਘ ਵਜੋ ਹੋਈ ਹੈ।

Advertisements

ਦੱਸਿਆ ਜਾ ਰਿਹਾ ਹੈ ਕਿ ਹਰਪਾਲ ਆਪਣੇ ਘਰ ਜਿੰਮ ਦੇ ਡੰਬਲ ਅਤੇ ਪਲੇਟ ਬਣਾਉਣ ਦਾ ਕੰਮ ਕਰਦਾ ਸੀ। ਜਾਣਕਾਰੀ ਮੁਤਾਬਕ ਰੋਜ ਦੀ ਤਰ੍ਹਾਂ ਹੀ ਹਰਪਾਲ ਤੇ ਉਸਦਾ ਪੁੱਤਰ ਖੇਡਾਂ ਦਾ ਸਮਾਨ ਪੈਕ ਕਰ ਰਹੇ ਸਨ ਤਾਂ ਅਚਾਨਕ ਧਮਾਕਾ ਹੋਇਆ ਤੇ ਪੂਰੇ ਘਰ ਵਿੱਚ ਜ਼ਹਿਰੀਲੀ ਗੈਸ ਫੈਲ ਗਈ, ਤੇ ਅੱਗ ਲੱਗ ਗਈ।

ਹਰਪਾਲ ਤੇ ਉਸਦਾ ਪੁੱਤਰ ਤੇ ਭਰਾ ਘਰ ਅੰਦਰੋ ਆਪਣਾ ਸਮਾਨ ਕੱਢਣ ਲਈ ਗਏ ਸੀ ਤਾਂ ਗੈਸ ਉਹਨਾਂ ਨੂੰ ਚੜ੍ਹ ਗਈ ਅਤੇ ਹਰਪਾਲ ਤੇ ਉਸਦੇ ਪੁੱਤਰ ਦੀ ਮੌਕੇ ਤੇ ਹੀ ਮੌਤ ਹੋ ਗਈ, ਜਤਿੰਦਰ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਪੁਲਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here