
ਹੈਦਰਾਬਾਦ (ਦ ਸਟੈਲਰ ਨਿਊਜ਼), ਪਲਕ। ਹੈਦਰਾਬਾਦ ਦੇ ਨਾਮਪੱਲੀ ਇਲਾਕੇ ਵਿੱਚ ਇੱਕ ਅਪਾਰਟਮੈਂਟ ਕੰਪਲੈਕਸ ਵਿੱਚ ਭਿਆਨਕ ਅੱਗ ਲੱਗ ਜਾਣ ਦੀ ਖਬਰ ਮਿਲੀ ਹੈ। ਇਸ ਅੱਗ ਵਿੱਚ ਕਰੀਬ 9 ਲੋਕ ਝੁਲਸ ਗਏ। ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਗ ਇਮਾਰਤ ਦੀ ਹੇਠਲੀ ਮੰਜਿਲ ਵਿੱਚ ਲੱਗੀ ਜਿੱਥੇ ਕੈਮੀਕਲ ਨਾਲ ਭਰੇ ਕੁਝ ਡਰੰਮ ਰੱਖੇ ਹੋਏ ਸਨ। ਫਾਇਰ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਪੱਤਰਕਾਰਾਂ ਨੂੰ ਦਸਿਆ ਕਿ ਹੁਣ ਤਕ 21 ਲੋਕਾਂ ਨੂੰ ਇਮਾਰਤ ਵਿੱਚੋਂ ਬਾਹਰ ਕਢਿਆ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ 10 ਲੋਕਾਂ ਨੂੂੰ ਹਸਪਤਾਲ ਲਿਜਾਇਆ ਗਿਆ, ਜਿਨ੍ਹਾਂ ਵਿੱਚੋਂ 9 ਦੀ ਮੌਤ ਹੋ ਗਈ













