Monday, October 12, 2026
Home National ਗੋਰਖਪੁਰ ਵਿੱਚ ਸਿੱਖ ਕਾਂਗਰਸੀ ਆਗੂ ਦੀ ਨੌਜਵਾਨਾਂ ਨੇ ਕੀਤੀ ਬੁਰੀ ਤਰ੍ਹਾਂ ਕੁੱਟਮਾਰ

ਗੋਰਖਪੁਰ ਵਿੱਚ ਸਿੱਖ ਕਾਂਗਰਸੀ ਆਗੂ ਦੀ ਨੌਜਵਾਨਾਂ ਨੇ ਕੀਤੀ ਬੁਰੀ ਤਰ੍ਹਾਂ ਕੁੱਟਮਾਰ

ਗੋਰਖਪੁਰ (ਦ ਸਟੈਲਰ ਨਿਊਜ਼), ਪਲਕ। ਗੋਰਖਪੁਰ ਇਲਾਕੇ ਤੋਂ ਇੱਕ ਘਟਨਾ ਸਾਹਮਣੇ ਆਈ ਹੈ, ਜਿੱਥੇ ਕਿ ਸਥਾਨਕ ਨਗਰ ਨਿਗਮ ਦੇ ਸਾਬਕਾ ਕੌਂਸਲਰ ਅਤੇ ਕਾਂਗਰਸੀ ਸਿੱਖ ਆਗੂ ਨਰਿੰਦਰ ਸਿੰਘ ਪਾਂਡੇ ਦੀ ਕੁਝ ਵਿਅਕਤੀਆਂ ਨੇ ਬੇਰਹਿਮੀ ਨਾਲ ਕੁੱਟਮਾਰ ਕੀਤੀ। ਨਰਿੰਦਰ ਨੇ ਗੋਰਖਪੁਰ ਥਾਣੇ ਵਿੱਚ ਉਸ ਤੇ ਹੋਏ ਹਮਲੇ ਦੀ ਸ਼ਿਕਾਇਤ ਦਿੱਤੀ ਹੈ। ਉਸ ਨੇ ਦੱਸਿਆ ਕਿ ਪੰਜ-ਛੇ ਵਿਅਕਤੀਆਂ ਨੇ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ ਤੇ ਉਸ ਦੀ ਪੱਗ ਉਤਾਰ ਦਿੱਤੀ ਗਈ ਤੇ ਵਾਲ ਵੀ ਪੁੱਟੇ। ਪਰ ਪੁਲਿਸ ਦਾ ਕਹਿਣਾ ਹੈ ਕਿ ਇਹ ਉਨ੍ਹਾਂ ਦਾ ਆਪਸੀ ਝਗੜਾ ਹੈ ਅਤੇ ਦੋਵਾਂ ਪਾਸਿਆਂ ਤੋਂ ਰਿਪੋਰਟਾਂ ਆਈਆਂ ਹਨ ਪਰ ਜੋ ਵੀਡਿਓ ਸਾਹਮਣੇ ਆਈ ਹੈ, ਉਨ੍ਹਾਂ ਵਿੱਚ ਕਾਂਗਰਸੀ ਸਿੱਖ ਆਗੂ ਦੀ ਕੁੱਟਮਾਰ ਹੁੰਦੀ ਦਿਖਾਈ ਦੇ ਰਹੀ ਹੈ।

Advertisements

ਕਾਂਗਰਸੀ ਆਗੂ ਦਾ ਕਹਿਣਾ ਹੈ ਕਿ ਪੁਲਿਸ ਗੁੰਡਾਗਰਦੀ ਨੂੰ ਰੋਕਣ ਦੀ ਬਜਾਏ ਉਨ੍ਹਾਂ ਖ਼ਿਲਾਫ਼ ਸ਼ਿਕਾਇਤਾਂ ਦਰਜ਼ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਘਰ ਅੱਗੇ ਇਕ ਜਿਮ ਖੁੱਲਾ ਹੈ, ਜਿੱਥੇ ਹਰ ਰੋਜ਼ ਸ਼ਰਾਬ ਪਾਰਟੀ ਹੁੰਦੀ ਹੈ ਤੇ ਸ਼ਰਾਬ ਪੀਣ ਤੋਂ ਬਾਅਦ ਹਰ ਰੋਜ਼ ਨੌਜਵਾਨ ਸੜਕ ਤੇ ਹੰਗਾਮਾ ਕਰਦੇ ਹਨ। ਇਸ  ਕਾਰਨ ਮੁਹੱਲੇ ਦੇ ਲੋਕ ਪਰੇਸ਼ਾਨ ਹਨ ਉਹਨਾਂ ਕਿਹਾ ਕਿ ਔਰਤਾਂ ਵੀ ਘਰ ਤੋਂ ਬਾਹਰ ਨਹੀਂ ਨਿਕਲ ਸਕਦੀਆਂ। ਨਰਿੰਦਰ ਸਿੰਘ ਨੇ ਜਿੰਮ ਬੰਦ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ ਕੀਤੀ ਸ਼ਿਕਾਇਤ, ਥਾਣੇ ਵਿਚ ਵੀ ਸ਼ਿਕਾਇਤ ਕੀਤੀ ਗਈ। ਇਸ ਤੋਂ ਬਾਅਦ ਵੀ ਜਦੋਂ ਨਰਿੰਦਰ ਸਿੰਘ ਦੀ ਸ਼ਿਕਾਇਤ ਤੇ ਕੋਈ ਕਾਰਵਾਈ ਨਹੀਂ ਹੋਈ ਤਾਂ ਉਨ੍ਹਾਂ ਨੇ ਜਿੰਮ ਮਾਲਕ ਦੀ ਸ਼ਿਕਾਇਤ ਮੁੱਖ ਮੰਤਰੀ ਦੇ ਹੈਲਪਲਾਈਨ ਨੰਬਰ ਤੇ ਕੀਤੀ। ਸ਼ਿਕਾਇਤ ਕਰਨ ਕਾਰਨ ਨੌਜਵਾਨਾਂ ਨੇ ਕਾਂਗਰਸੀ ਆਗੂ ਦੀ ਬੂਰੀ ਤਰ੍ਹਾਂ ਕੁੱਟਮਾਰ ਕੀਤੀ। ਪਰ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਹੋ ਰਹੀ।

LEAVE A REPLY

Please enter your comment!
Please enter your name here