ਹਰ ਸਮੇਂ ਅਕਾਲੀ ਦਲ ਦੇ ਨਾਲ ਹਾਂ: ਐਡਵੋਕੇਟ ਪਰਮਜੀਤ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜੀਆ। ਪ੍ਰੈਸ ਨੂੰ ਸੰਬੋਧਿਤ ਕਰਦੇ ਹੋਏ ਕਪੂਰਥਲਾ ਦੇ ਸਾਬਕਾ ਹਲਕਾ ਇੰਚਾਰਜ ਪਰਮਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਨਵ ਨਿਯੁਕਤ ਹਲਕਾ ਇੰਚਾਰਜ ਹਰਕ੍ਰਿਸ਼ਨ ਸਿੰਘ ਵਾਲੀਆ ਦਾ ਸਮਰਥਨ ਕੀਤਾ ਹੈ!ਉਹਨਾਂ ਕਿਹਾ ਕਿ ਉਹ ਹਰ ਹਾਲ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਹੁਕਮ ਦੇ ਅਨੁਸਾਰ ਕੰਮ ਕਰਨਗੇ ਅਤੇ ਉਹਨਾਂ ਕਿਹਾ ਕਿ ਹਰ ਤਰੀਕੇ ਨਾਲ ਕਪੂਰਥਲੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਤਾਕਤਵਰ ਕੀਤਾ ਜਾਏਗਾ ਤਾਂ ਜੋ 2024 ਵਿੱਚ ਹੋ ਰਹੀਆਂ ਮੈਂਬਰ ਪਾਰਲੀਮੈਂਟ ਦੀਆਂ ਇਲੈਕਸ਼ਨਾਂ ਵਿੱਚ ਜਿੱਤ ਪ੍ਰਾਪਤ ਕੀਤੀ ਜਾ ਸਕੇ।ਉਹਨਾਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਜੋ ਮੈਂਬਰ ਪਾਰਲੀਮੈਂਟ ਦੀ ਇਲੈਕਸ਼ਨ ਹੈ ਉਹ ਅਗਲੀ ਆਉਣ ਵਾਲੀ ਵਿਧਾਨ ਸਭਾ ਦੀ 2027 ਦੀ ਇਲੈਕਸ਼ਨ ਦਾ ਮੁੱਢ ਬਨੇਗੀ। ਉਹਨਾਂ ਸਪਸ਼ਟ ਕੀਤਾ ਕਿ ਉਹ ਆਪਣੇ ਸਾਰੇ ਸਾਥੀਆਂ ਸਮੇਤ ਜੋ ਕਿ ਸ਼੍ਰੋਮਣੀ ਅਕਾਲੀ ਦਲ ਦੇ ਅਲੱਗ ਅਲੱਗ ਅਹੁਦਿਆਂ ਤੇ ਵਿਰਾਜਮਾਨ ਰਹਿ ਚੁੱਕੇ ਹਨ ਅਤੇ ਹੁਣ ਵੀ ਅਲੱਗ ਅਲੱਗ ਅਹੁਦਿਆਂ ਤੇ ਵਿਰਾਜਮਾਨ ਹਨ।

Advertisements

ਉਹਨਾਂ ਦੇ ਨਾਲ ਹਰਕ੍ਰਿਸ਼ਨ ਸਿੰਘ ਵਾਲੀਆ  ਦਾ ਸਮਰਥਨ ਕਰਦੇ ਹਨ ! ਉਹ ਸ਼੍ਰੋਮਣੀ ਅਕਾਲੀ ਦਲ ਦੇ ਹੁਕਮ ਅਨੁਸਾਰ ਜੋ ਵੀ ਉਹਨਾਂ ਨੂੰ ਹਲਕਾ ਇੰਚਾਰਜ ਮਿਲਿਆ ਹੈ ਉਸ ਦਾ ਪੂਰੀ ਤਰ੍ਹਾਂ ਸਮਰਥਨ ਕਰਦੇ ਹਨ। ਇਸ ਸਮੇਂ ਉਹਨਾਂ ਦੇ ਨਾਲ ਬਖਸ਼ੀਸ਼ ਸਿੰਘ ਧਾਮ ਸਰਕਲ ਪ੍ਰਧਾਨ ਕੋਤਵਾਲੀ,ਸੁਖਵਿੰਦਰ ਸਿੰਘ ਨਵਾਂ ਪਿੰਡ, ਮਹਿੰਦਰ ਸਿੰਘ ਮੇਜਰਵਾਲ, ਸੁਰਜੀਤ ਸਿੰਘ ਰਾਣਾ ਸਾਬਕਾ ਐਮ ਸੀ, ਦਰਸ਼ਨ ਸਿੰਘ ਕੋਟਕਰਾਰ ਖਾਂ, ਸੁਖਵਿੰਦਰ ਸਿੰਘ ਸੁੱਖਾ ਸਾਬਕਾ ਕੌਂਸਲਰ, ਵਿਕਾਸ ਸਿੱਧੀ, ਜਗੀਰ ਸਿੰਘ ਫੂਲੇਵਾਲ ਸਾਬਕਾ ਸਰਪੰਚ, ਗੁਰਨਾਮ ਸਿੰਘ ਕਾਦੂਪੁਰ ਸਾਬਕਾ ਸਰਪੰਚ, ਦੀਪਕ ਕੁਮਾਰ ਬੋਬੀ, ਸਤਨਾਮ ਸਿੰਘ ਬਾਜਵਾ, ਸ਼ਮਸ਼ੇਰ ਸਿੰਘ ਸ਼ੇਰਾ ਸਾਬਕਾ ਸਰਪੰਚ, ਬਲਦੇਵ ਸਿੰਘ ਬੂਟਾ, ਕਮਲ ਸਹੋਤਾ, ਪਿਆਰਾ ਸਿੰਘ ਨੂਰਪੁਰ, ਹਰਜਿੰਦਰ ਸਿੰਘ ਬੁਧੋਵਾਲ, ਗੁਰਪ੍ਰੀਤ ਸਿੰਘ ਰਿੱਕੀ ਚੀਮਾ, ਗੁਰਦੇਵ ਸਿੰਘ ਨੂਰਪੁਰ, ਕਰਨੈਲ ਸਿੰਘ ਘੁੱਗਬੇਟ, ਜਸਵਿੰਦਰ ਸਿੰਘ ਚਾਹਲ, ਗੁਰਮੀਤ ਸਿੰਘ ਕੋਟ, ਚਰਨ ਸਿੰਘ ਫੌਜੀ, ਗੁਰਮੀਤ ਸਿੰਘ ਬੂਟਾ, ਸੰਗਤ ਰਾਮ, ਹਰਵਿੰਦਰ ਸਿੰਘ ਲਾਡੀ, ਲਖਵਿੰਦਰ ਸਿੰਘ ਲੱਖਾ, ਸਰੂਪ ਸਿੰਘ, ਕੁਲਬੀਰ ਸਿੰਘ, ਸੁਖਵਿੰਦਰ ਸਿੰਘ ਇਬਨ ਸਾਬਕਾ ਬਲਾਕ ਸੰਮਤੀ ਮੈਂਬਰ, ਸੁਖਦੇਵ ਚੰਦ ਮਹੱਲਾ ਅਰਫ ਵਾਲਾ ਹਾਜ਼ਰ ਸਨ।

LEAVE A REPLY

Please enter your comment!
Please enter your name here