ਪੰਜਾਬ ਪੁਲਿਸ ਵਿਚ ਰਹਿ ਚੁੱਕੇ ਕਾਂਸਟੇਬਲ ਜਗਦੀਪ ਨੂੰ 500 ਗ੍ਰਾਮ ਹੈਰੋਇਨ ਸਮੇਤ ਕੀਤਾ ਗ੍ਰਿਫਤਾਰ

ਤਰਨਤਾਰਨ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਤਰਨਤਾਰਨ ਤੋਂ ਪੰਜਾਬ ਪੁਲਿਸ ਰਹਿ ਚੁੱਕੇ ਕਾਂਸਟੇਬਲ ਨੂੰ ਹੈਰੋਇਨ ਸਣੇ ਗ੍ਰਿਫਤਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸਦੀ ਪਹਿਚਾਣ ਜਗਦੀਪ ਸਿੰਘ ਉਰਫ ਦੀਪ ਵਜੋਂ ਹੋਈ ਹੈ ਤੇ ਉਸਦੀ ਉੱਚਾਈ 7.6 ਫੁੱਟ ਹੈ। ਦੱਸਿਆ ਜਾ ਰਿਹਾ ਹੈ ਕਿ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਨੂੰ ਸਰਹੱਦ ਪਾਰ ਤੋਂ ਆਈ 500 ਗ੍ਰਾਮ ਹੈਰੋਇਨ ਦੀ ਡਲਿਵਰੀ ਸਬੰਧੀ ਸੂਚਨਾ ਮਿਲੀ ਸੀ ਅਤੇ ਜਿਸਦੇ ਚਲਦੇ ਪੁਲਿਸ ਨੇ ਤਰਨਤਾਰਨ ਵਿਚ ਗੁਪਤ ਆਪ੍ਰੇਸ਼ਨ ਸ਼ੁਰੂ ਕਰਵਾਇਆ ਸੀ।

Advertisements

ਇਸ ਦੌਰਾਨ ਉੱਥੇ ਦੀਪ ਆਪਣੇ ਕੁੱਝ ਸਾਥੀਆਂ ਨਾਲ ਪਹੁੰਚਿਆ ਤੇ ਜਦੋਂ ਪੁਲਿਸ ਨੇ ਉਸਦੀ ਤਲਾਸ਼ੀ ਲਈ ਤਾਂ ਉਸ ਕੋਲੋਂ 500 ਗ੍ਰਾਮ ਹੈਰੋਇਨ ਬਰਾਮਦ ਹੋਈ ਅਤੇ ਪੁਲਿਸ ਨੇ ਦੀਪ ਤੇ ਉਸਦੇ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ।ਜਾਣਕਾਰੀ ਮੁਤਾਬਕ ਜਗਦੀਪ ਅਮਰੀਕਾ ਗੋਟ ਟੇਲੈਂਟ ਵਿਚ ਵੀ ਹਿੱਸਾ ਲੈ ਚੁੱਕਾ ਸੀ ਤੇ ਕੁੱਝ ਸਮੇਂ ਬਾਅਦ ਉਸਨੇ ਦੁਬਾਰਾ ਤੋਂ ਅਮਰੀਕਾ ਜਾਣਾ ਸੀ ਪਰ ਇਸਤੋਂ ਪਹਿਲਾਂ ਹੀ ਪੁਲਿਸ ਨੇ ਉਸਨੂੰ ਗ੍ਰਿਫਤਾਰ ਕਰ ਲਿਆ।

ਪੁਰਾਣਾ ਪੁਲਿਸ ਮੁਲਾਜ਼ਮ ਹੋਣ ਕਰਕੇ ਦੀਪ ਸਿੰਘ ਨੂੰ ਨਾਕਿਆਂ ਤੇ ਪੁੱਛਗਿਛ ਲਈ ਨਹੀਂ ਰੋਕਿਆ ਜਾਂਦਾ ਸੀ ਤੇ ਇਸਦਾ ਫਾਇਦਾ ਚੁੱਕ ਕੇ ਦੀਪ ਹੈਰੋਇਨ ਦੀ ਤਸਕਰੀ ਕਰਨ ਲੱਗਾ। ਪੁਲਿਸ ਜਲਦ ਹੀ ਉਸਨੂੰ ਕੋਰਟ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕਰੇਗੀ।

LEAVE A REPLY

Please enter your comment!
Please enter your name here