Saturday, October 17, 2026
Home International ਦਿੱਲੀ ਹਵਾਈ ਅੱਡੇ ਤੋਂ ਕਸਟਮ ਵਿਭਾਗ ਨੇ 2.78 ਕਰੋੜ ਦਾ ਸੋਨਾ ਕੀਤਾ...

ਦਿੱਲੀ ਹਵਾਈ ਅੱਡੇ ਤੋਂ ਕਸਟਮ ਵਿਭਾਗ ਨੇ 2.78 ਕਰੋੜ ਦਾ ਸੋਨਾ ਕੀਤਾ ਜ਼ਬਤ

ਦਿੱਲੀ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਦਿੱਲੀ ਵਿੱਚ ਇੰਦਰਾ ਗਾਂਧੀ ਹਵਾਈ ਅੱਡੇ ਤੇ ਕਸਟਮ ਵਿਭਾਗ ਨੇ 2.78 ਕਰੋੜ ਦਾ ਸੋਨਾ ਜ਼ਬਤ ਕਰਨ ਵਿੱਚ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ।ਜਾਣਕਾਰੀ ਮੁਤਾਬਕ ਕਸਟਮ ਵਿਭਾਗ ਨੇ ਤਾਸ਼ਕੰਦ ਤੋਂ ਇੱਕ ਯਾਤਰੀ ਕੋਲੋਂ 4,684 ਗ੍ਰਾਮ ਸੋਨਾ ਜ਼ਬਤ ਕੀਤਾ ਹੈ।

Advertisements

ਜ਼ਬਤ ਕੀਤੇ ਸੋਨੇ ਵਿੱਚ 12 ਸੋਨੇ ਦੀਆਂ ਚੇਨਾਂ ਵੀ ਬਰਾਮਦ ਕੀਤੀਆਂ ਗਈਆਂ ਹਨ । ਜਿਸਦੀ ਅੰਤਰਰਾਸ਼ਟਰੀ ਕੀਮਤ 2.78 ਕਰੋੜ ਰੁਪਏ ਦੱਸੀ ਜਾ ਰਹੀ ਹੈ।ਕਸਟਮ ਵਿਭਾਗ ਨੇ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here