ਦੇਰ ਰਾਤ ਖੇਤਾਂ ਵਿੱਚ ਪਾਣੀ ਲਗਾ ਰਹੇ ਵਿਅਕਤੀ ਦਾ ਅਣਪਛਾਤੇ ਨੌਜਵਾਨਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਤਲ

ਰਾਜਪੁਰਾ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਰਾਜਪੁਰਾ ਦੇ ਪਿੰਡ ਭੋਗਲਾ ਵਿੱਚ ਬੀਤੇ ਦਿਨ ਬੰਧ ਨੇੜੇ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਹਿਚਾਣ ਭਰਪੂਰ ਸਿੰਘ ਉਮਰ 45 ਸਾਲਾ ਵਾਸੀ ਭੋਗਲਾ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਭਰਪੂਰ ਬੰਧ ਨੇੜੇ ਸਥਿਤ ਖੇਤਾਂ ਵਿੱਚ ਇੰਜਣ ਚਲਾ ਕੇ ਪਾਣੀ ਲਗਾਉਣ ਲਈ ਗਿਆ ਸੀ, ਤਾਂ ਦੇਰ ਰਾਤ ਤੱਕ ਘਰ ਵਾਪਸ ਨਾ ਆਉਣ ਤੇ ਉਸਦੇ ਪਿਤਾ ਨੇ ਖੇਤਾਂ ਵਿੱਚ ਜਾ ਕੇ ਦੇਖਿਆ ਤਾਂ ਭਰਪੂਰ ਦੀ ਲਾਸ਼ ਖੂਨ ਨਾਲ ਲਥਪਥ ਪਈ ਹੋਈ ਸੀ।

Advertisements

ਮੌਕੇ ਤੇ ਪੁਲਿਸ ਨੂੰ ਸੂਚਨਾ ਦਿੱਤੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ, ਤੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

LEAVE A REPLY

Please enter your comment!
Please enter your name here