
ਉੱਤਰੀ-ਪੱਛਮੀ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਉੱਤਰੀ-ਪੱਛਮੀ ਤੁਰਕੀ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ 11 ਲੋਕਾਂ ਦੀ ਮੌਤ ਅਤੇ 57 ਲੋਕ ਜ਼ਖਮੀ ਹੋ ਗਏ ਹਨ।

ਦੱਸਿਆ ਜਾ ਰਿਹਾ ਹੈ ਕਿ ਸੰਘਣੀ ਧੁੰਦ ਕਾਰਨ ਅਤੇ ਵਿਜ਼ੀਬਿਲਟੀ ਘੱਟ ਹੋਣ ਕਾਰਨ ਸਾਕਾਰੀਆ ਪ੍ਰਾਂਤ ਦੇ ਦਗਦਿਬੀ ਨੇੜਲੇ ਉੱਤਰੀ ਮਰਮਾਰਾ ਹਾਈਵੇਅ ਤੇ ਹਾਦਸੇ ਵਿੱਚ ਤਿੰਨ ਬੱਸਾਂ ਅਤੇ ਇੱਕ ਟਰੱਕ ਸਣੇ ਸੱਤ ਵਾਹਨਾਂ ਦੀ ਆਪਸ ਵਿੱਚ ਜ਼ਬਰਦਸਤ ਟੱਕਰ ਹੋ ਗਈ।
ਹਾਦਸੇ ਸਬੰਧੀ ਸਾਕਾਰੀਆ ਸੂਬੇ ਦੇ ਗਵਰਨਰ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ 57 ਲੋਕ ਜ਼ਖ਼ਮੀ ਹੋਏ ਹਨ ਅਤੇ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।












