ਮੰਤਰੀ 150 ਗ੍ਰਾਮ ਨਸ਼ੀਲੇ ਪਦਾਰਥ ਸਮੇਤ ਕਾਬੂ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਸ਼੍ਰੀ ਸੁਰਿੰਦਰ ਲਾਂਬਾ IPS, ਸੀਨੀਅਰ ਪੁਲਿਸ ਕਪਤਾਨ ਹੁਸਿਆਰਪੁਰ ਜੀ ਦੀ ਹਦਾਇਤ ਅਤੇ ਪਲਵਿੰਦਰ ਸਿੰਘ PPS ਉਪ ਪੁਲਿਸ ਕਪਤਾਨ (ਸਿਟੀ)ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ਾ ਤਸਕਰਾ ਨੂੰ ਨੱਥ ਪਾਉਣ ਲਈ ਵਿੱਢੀ ਮੁਹਿੰਮ ਤਹਿਤ ਇਸ: ਕਰਨੈਲ ਸਿੰਘ ਮੁੱਖ ਅਫਸਰ ਥਾਣਾ ਮਾਡਲ ਟਾਊਨ ਹੁਸਿਆਰਪੁਰ ਦੀ ਨਿਗਰਾਨੀ ਹੇਠ ASI ਗੁਰਦੀਪ ਸਿੰਘ 968 ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਨੇ ਸਮੇਤ ਸਾਥੀ ਕ੍ਰਮਚਾਰੀਆ ਦੇ ਦੌਰਾਨੇ ਗਸ਼ਤ ਟੀ-ਪੁਆਇੰਟ ਮਾਡਲ ਟਾਊਨ ਤੋਂ ਇੱਕ ਮੰਨੇ ਨੌਜਵਾਨ ਚੰਦਨ ਕਿਸ਼ੋਰ ਉਰਫ ਸਾਥੀ ਉਰਫ ਮੰਤਰੀ ਪੁੱਤਰ ਦੇਵ ਦੱਤ ਵਾਸੀ ਪਿੱਪਲਾਵਾਲਾ ਥਾਣਾ ਮਾਡਲ ਟਾਊਨ ਹੁਸ਼ਿਆਰਪੁਰ ਹਾਲ ਵਾਸੀ ਗਲੀ ਨੰਬਰ 09 ਮੁਹੱਲਾ ਬੰਸੀ ਖਵਾਜੂ ਥਾਣਾ ਮਾਡਲ ਟਾਉਨ ਹੁਸ਼ਿ: ਨੂੰ ਸ਼ੱਕ ਦੀ ਬਿਨਾਹ ਤੇ ਰੋਕ ਕੇ ਤਲਾਸ਼ੀ ਕਰਨ ਤੇ ਚੰਦਨ ਕਿਸ਼ੋਰ ਉਰਫ ਸਾਥੀ ਉਰਫ ਮੰਤਰੀ ਉਕਤ ਪਾਸੇ 150 ਗ੍ਰਾਮ ਨਸ਼ੀਲਾ ਪਦਾਰਥ ਬ੍ਰਾਮਦ ਹੋਣ ਤੇ ਉਸ ਦੇ ਖਿਲਾਫ ਮੁਕਦਮਾ ਨੰਬਰ 317ਧਾਰਾ 22-61-85 ਤਹਿਤ ਦਰਜ ਰਜਿਸਟਰ ਕੀਤਾ ਦੋਸ਼ੀ ਨੂੰ ਪੇਸ਼ ਅਦਾਲਤ ਕਰਕੇ ਇਸ ਦਾ ਰਿਮਾਡ ਹਾਸਿਲ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਹ ਨਸ਼ਾ ਕਿਸ ਪਾਸੇ ਖਰੀਦ ਕਰਦਾ ਹੈ ਅਤੇ ਕਿਸ ਕਿਸ ਨੂੰ ਵੇਚਦਾ।

Advertisements

LEAVE A REPLY

Please enter your comment!
Please enter your name here